ਰਾਜਕੋਟ: ਭਾਰਤ ਨੇ ਸ਼੍ਰੀਲੰਕਾ (India vs Sri lanka) ਨੂੰ ਤੀਜੇ ਟੀ-20 ਵਿੱਚ 91 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਐਤਵਾਰ ਨੂੰ ਖੇਡੇ ਗਏ ਆਖਰੀ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 228 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 16.4 ਓਵਰਾਂ 'ਚ 137 ਦੌੜਾਂ 'ਤੇ ਸਿਮਟ ਗਈ। ਭਾਰਤ ਦੀ ਇਸ ਜਿੱਤ ਵਿੱਚ ਸੂਰਿਆਕੁਮਾਰ ਯਾਦਵ (Suryakumar Yadav) ਨੇ ਅਹਿਮ ਭੂਮਿਕਾ ਨਿਭਾਈ।
ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਇਹ ਪਹਿਲੀ ਸੀਰੀਜ਼ ਸੀ ਜਿਸ ਵਿੱਚ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ ਸੀ। ਪੰਡਯਾ ਦੀ ਕਪਤਾਨੀ 'ਚ ਗੁਜਰਾਤ ਟਾਈਟਨਸ (Gujarat Titans) ਪਿਛਲੇ ਸਾਲ ਪਹਿਲੇ ਹੀ ਸੀਜ਼ਨ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਚੈਂਪੀਅਨ ਵੀ ਬਣੀ ਸੀ। ਸੀਰੀਜ਼ ਜਿੱਤਣ ਤੋਂ ਬਾਅਦ ਪੰਡਯਾ ਨੇ ਕਿਹਾ ਕਿ ਫਰੈਂਚਾਇਜ਼ੀ ਕੋਚ ਆਸ਼ੀਸ਼ ਨੇਹਰਾ ਨੇ ਉਨ੍ਹਾਂ ਨਾਲ ਕਾਫੀ ਕੰਮ ਕੀਤਾ ਹੈ।
ਪੰਡਯਾ ਨੇ ਆਸਟ੍ਰੇਲੀਆ ਖਿਲਾਫ ਅਭਿਆਸ ਮੈਚ ਦੌਰਾਨ ਸਿਰਫ ਇਕ ਵਾਰ ਸੀਨੀਅਰ ਪੱਧਰ 'ਤੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਸ਼੍ਰੀਲੰਕਾ ਖਿਲਾਫ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ਜਿੱਤ ਤੋਂ ਬਾਅਦ ਪੰਡਯਾ ਨੇ ਕਿਹਾ, 'ਸੀਰੀਜ਼ 'ਚ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ 'ਚ ਯੋਗਦਾਨ ਦਿੱਤਾ।