ਹੈਦਰਾਬਾਦ: ਦੱਖਣੀ ਭਾਰਤ ਦੇ ਰਾਜ ਤਾਮਿਲਨਾਡੂ ਵਿੱਚ ਵਿਰਾਟ ਕੋਹਲੀ ਦੇ ਇੱਕ ਪ੍ਰਸ਼ੰਸਕ ਵੱਲੋਂ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਨੂੰ ਇਸ ਗੱਲ ਨੂੰ ਲੈ ਕੇ ਸਿਰ 'ਤੇ ਬੱਲੇ ਨਾਲ ਮਾਰ ਦੇਣ ਤੋਂ ਬਾਅਦ ਵਿਰਾਟ ਕੋਹਲੀ ਨੂੰ ਗ੍ਰਿਫਤਾਰ ਕਰੋ (Arrest Kohli) ਦਾ ਟੈਗ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਪੁਲਸ ਤੋਂ ਮਿਲੀ ਜਾਣਕਾਰੀ 'ਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਕ ਦੋਸਤ ਨੇ ਨਸ਼ੇ ਦੀ ਹਾਲਤ 'ਚ ਆਰਸੀਬੀ ਅਤੇ ਵਿਰਾਟ ਕੋਹਲੀ (RCB and Virat Kohli) ਦਾ ਮਜ਼ਾਕ ਉਡਾਉਂਦੇ ਹੋਏ ਅਜਿਹੀ ਟਿੱਪਣੀ ਕੀਤੀ, ਜਿਸ ਨਾਲ ਦੂਜੇ ਨੂੰ ਦੁੱਖ ਹੋਇਆ। ਇਸੇ ਕਾਰਨ ਤਾਮਿਲਨਾਡੂ ਦੇ ਅਰਿਆਲੂਰ ਜ਼ਿਲ੍ਹੇ ਵਿੱਚ ਇੱਕ 21 ਸਾਲਾ ਵਿਅਕਤੀ ਨੇ ਆਪਣੀ ਜਾਨ ਗੁਆ ਲਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ 'ਚ ਪਤਾ ਲੱਗਾ ਹੈ ਕਿ ਰੋਹਿਤ ਸ਼ਰਮਾ ਦਾ ਫੈਨ ਵਿਗਨੇਸ਼ ਅਤੇ ਵਿਰਾਟ ਕੋਹਲੀ ਦਾ ਸਮਰਥਕ ਧਰਮਰਾਜ ਮੰਗਲਵਾਰ ਰਾਤ ਮਲੂਰ ਨੇੜੇ ਸਿਡਕੋ ਇੰਡਸਟਰੀਅਲ ਅਸਟੇਟ ਦੇ ਕੋਲ ਇਕ ਖੁੱਲ੍ਹੇ ਮੈਦਾਨ 'ਚ ਕ੍ਰਿਕਟ ਬਾਰੇ ਚਰਚਾ ਕਰਨ ਤੋਂ ਬਾਅਦ ਆਪਸ 'ਚ ਗੱਲਾਂ ਕਰ ਰਹੇ ਸਨ। ਦੋਵੇਂ ਸ਼ਰਾਬੀ ਸਨ ਅਤੇ ਦੋਵੇਂ ਕ੍ਰਮਵਾਰ ਕੋਹਲੀ ਅਤੇ ਰੋਹਿਤ ਦੇ ਨਾਲ ਆਰਸੀਬੀ ਅਤੇ ਮੁੰਬਈ ਇੰਡੀਅਨਜ਼ ਦੇ ਸਮਰਥਕ ਸਨ। ਵਿਗਨੇਸ਼ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੁੰਬਈ ਇੰਡੀਅਨਜ਼ ਦਾ ਸਮਰਥਕ ਸੀ, ਜਦੋਂ ਕਿ ਧਰਮਰਾਜ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦਾ ਸਮਰਥਕ ਦੱਸਿਆ ਜਾਂਦਾ ਹੈ।