ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵੀਰਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੀਆਂ 94 ਫੀਸਦੀ ਟਿਕਟਾਂ ਵਿਕ ਗਈਆਂ ਹਨ। ਅਰੁਣ ਜੇਤਲੀ ਸਟੇਡੀਅਮ ਦੀ ਸਮਰੱਥਾ 35,000 ਦਰਸ਼ਕਾਂ ਦੀ ਹੈ। ਨਵੰਬਰ 2019 ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿੱਚ ਕੋਈ ਅੰਤਰਰਾਸ਼ਟਰੀ ਮੈਚ ਕਰਵਾਇਆ ਜਾ ਰਿਹਾ ਹੈ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ ਨੇ ਕਿਹਾ, 94 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਹੁਣ ਸਿਰਫ਼ 400-500 ਟਿਕਟਾਂ ਹੀ ਬਚੀਆਂ ਹਨ।
ਮਨਚੰਦਾ ਨੇ ਕਿਹਾ ਕਰੀਬ 27,000 ਟਿਕਟਾਂ ਵਿਕਰੀ ਲਈ ਰੱਖੀਆਂ ਗਈਆਂ ਸਨ। ਸੀਨੀਅਰ ਨਾਗਰਿਕ ਸਟੇਡੀਅਮ ਵਿੱਚ ਦਾਖਲ ਹੋਣ ਲਈ ਗੋਲਫ ਕਾਰਟ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ ਕੋਵਿਡ -19 ਦੀ ਸਥਿਤੀ ਕਾਬੂ ਵਿੱਚ ਹੈ, ਡੀਡੀਸੀਏ ਨੇ ਦਰਸ਼ਕਾਂ ਨੂੰ ਖਾਣ-ਪੀਣ ਨੂੰ ਛੱਡ ਕੇ ਹਰ ਸਮੇਂ ਮਾਸਕ ਪਹਿਨਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਅੱਗੇ ਇਹ ਕਿਹਾ ਕਿ ਸਾਡੇ ਕਰਮਚਾਰੀਆਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਅਸੀਂ ਦਰਸ਼ਕਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਹਰ ਸਮੇਂ ਮਾਸਕ ਪਹਿਨਣ ਦੀ ਬੇਨਤੀ ਕਰਦੇ ਹਾਂ।
India vs South Africa T20: ਕਮਲੇਸ਼ ਜੈਨ ਨਵੇਂ ਫਿਜ਼ੀਓ ਵਜੋਂ ਭਾਰਤੀ ਟੀਮ ਵਿੱਚ ਸ਼ਾਮਲ ਹੋਏ ਫਿਜ਼ੀਓ ਕਮਲੇਸ਼ ਜੈਨ ਇੱਥੇ ਅਰੁਣ ਜੇਤਲੀ ਸਟੇਡੀਅਮ ਵਿੱਚ 9 ਜੂਨ ਤੋਂ ਸ਼ੁਰੂ ਹੋਣ ਵਾਲੀ ਦੱਖਣੀ ਅਫਰੀਕਾ ਵਿਰੁੱਧ 5 ਮੈਚਾਂ ਦੀ T20I ਸੀਰੀਜ਼ ਤੋਂ ਪਹਿਲਾਂ ਭਾਰਤੀ ਸੀਨੀਅਰ ਟੀਮ ਨਾਲ ਸਟਾਫ ਵਜੋਂ ਸ਼ਾਮਲ ਹੋਏ।