ਨਵੀਂ ਦਿੱਲੀ: ਅਫਗਾਨਿਸਤਾਨ ਕ੍ਰਿਕਟ ਟੀਮ ਨੇ ਪਾਕਿਸਤਾਨ ਖਿਲਾਫ ਟੀ-20 'ਚ ਪਹਿਲੀ ਜਿੱਤ ਦਰਜ ਕੀਤੀ ਹੈ। ਅਫਗਾਨਿਸਤਾਨ ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਪਾਕਿਸਤਾਨ ਲਈ ਗਲਤ ਸਾਬਤ ਹੋਇਆ। ਪਾਕਿਸਤਾਨ ਦੀ ਟੀਮ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ ਸਿਰਫ਼ 92 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੀ ਟੀਮ ਨੇ 92 ਦੌੜਾਂ ਦੇ ਜਵਾਬ 'ਚ 17.5 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 98 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੁਹੰਮਦ ਨਬੀ ਨੇ ਓਵਰ ਦੀ ਪੰਜਵੀਂ ਗੇਂਦ 'ਤੇ ਛੱਕਾ ਲਗਾਇਆ।
ਅਫਗਾਨਿਸਤਾਨ ਦੀ ਇਹ ਪਹਿਲੀ ਜਿੱਤ: ਟੀ-20 'ਚ ਪਾਕਿਸਤਾਨ ਖਿਲਾਫ ਅਫਗਾਨਿਸਤਾਨ ਦੀ ਇਹ ਪਹਿਲੀ ਜਿੱਤ ਹੈ। ਪਾਕਿਸਤਾਨ ਦੇ ਮੁਹੰਮਦ ਹੈਰਿਸ ਅਤੇ ਸਾਇਮ ਅਯੂਬ ਨੇ ਪਾਰੀ ਦੀ ਸ਼ੁਰੂਆਤ ਕੀਤੀ। ਹੈਰਿਸ 6 ਦੌੜਾਂ ਅਤੇ ਅਯੂਬ 17 ਦੌੜਾਂ ਬਣਾ ਕੇ ਆਊਟ ਹੋ ਗਏ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਬਦੁੱਲਾ ਸ਼ਫੀਕ ਬਿਨਾਂ ਕੋਈ ਸਕੋਰ ਬਣਾਏ ਪੈਵੇਲੀਅਨ ਪਰਤ ਗਏ। ਤਾਇਬ ਤਾਹਿਰ 16 ਦੌੜਾਂ ਬਣਾ ਕੇ ਅਤੇ ਆਜ਼ਮ ਖਾਨ ਜ਼ੀਰੋ 'ਤੇ ਆਊਟ ਹੋਏ। ਇਮਾਦ ਵਸੀਮ 18, ਸ਼ਾਦਾਬ ਖਾਨ 12, ਫਹੀਮ ਅਸ਼ਰਫ ਅਤੇ ਨਸੀਮ ਸ਼ਾਹ ਦੋ-ਦੋ ਦੌੜਾਂ ਬਣਾ ਕੇ ਆਊਟ ਹੋਏ। ਜ਼ਮਾਨ ਖਾਨ 8 ਇਹਸਾਨਉੱਲ੍ਹਾ 6 ਦੌੜਾਂ ਬਣਾ ਕੇ ਨਾਬਾਦ ਰਹੇ।