ਨਵੀਂ ਦਿੱਲੀ:ਇੰਡੀਅਨ ਪ੍ਰੀਮੀਅਰ ਲੀਗ (IPL) ਦਾ 16ਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। IPL-2023 ਦਾ ਉਦਘਾਟਨੀ ਮੈਚ ਅੱਜ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਇਸ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖਿਡਾਰੀਆਂ ਦੀ ਸੱਟ ਸਾਰੀਆਂ ਟੀਮਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਸਾਰੀਆਂ ਟੀਮਾਂ 'ਚ ਕੁੱਲ 14 ਖਿਡਾਰੀ ਜ਼ਖਮੀ ਹਨ ਅਤੇ ਇਨ੍ਹਾਂ 'ਚੋਂ 8 ਖਿਡਾਰੀ ਆਈ.ਪੀ.ਐੱਲ. ਦੇ ਪੂਰੇ ਸੀਜ਼ਨ 'ਚੋਂ ਬਾਹਰ ਹੋ ਚੁੱਕੇ ਹਨ, ਬਾਕੀ ਖਿਡਾਰੀ ਪਹਿਲੇ ਜਾਂ ਦੂਜੇ ਹਾਫ ਤੋਂ ਟੀਮ 'ਚ ਸ਼ਾਮਲ ਹੋ ਸਕਦੇ ਹਨ। ਦਿੱਲੀ ਕੈਪੀਟਲਸ ਨੇ ਆਪਣੇ ਕਪਤਾਨ ਰਿਸ਼ਭ ਪੰਤ ਅਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਥਾਂ ਲੈਣ ਦਾ ਐਲਾਨ ਕੀਤਾ ਹੈ।
ਅਭਿਸ਼ੇਕ ਪੋਰੇਲ ਨੇ ਲਈ ਦਿੱਲੀ ਕੈਪੀਟਲਸ 'ਚ ਪੰਤ ਦੀ ਜਗ੍ਹਾ: ਵਿਕਟਕੀਪਰ-ਬੱਲੇਬਾਜ਼ ਅਭਿਸ਼ੇਕ ਪੋਰੇਲ ਨੂੰ ਦਿੱਲੀ ਕੈਪੀਟਲਸ ਨੇ ਟਾਟਾ ਆਈਪੀਐਲ 2023 ਟੀਮ ਵਿੱਚ ਕਪਤਾਨ ਰਿਸ਼ਭ ਪੰਤ ਦੀ ਥਾਂ 'ਤੇ ਸ਼ਾਮਲ ਕੀਤਾ ਹੈ, ਜੋ ਸੜਕ ਹਾਦਸੇ ਵਿੱਚ ਗੰਭੀਰ ਸੱਟ ਤੋਂ ਉਭਰ ਰਹੇ ਹਨ। ਪੋਰੇਲ ਜੋ ਕਿ ਇੱਕ ਵਿਕਟਕੀਪਰ-ਬੱਲੇਬਾਜ਼ ਹੈ, ਨੇ ਬੰਗਾਲ ਲਈ 3 ਲਿਸਟ ਏ ਮੈਚ, 3 ਟੀ-20 ਮੈਚ ਅਤੇ 16 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਪੋਰੇਲ 20 ਲੱਖ ਰੁਪਏ ਵਿੱਚ ਦਿੱਲੀ ਕੈਪੀਟਲਜ਼ ਵਿੱਚ ਸ਼ਾਮਲ ਹੋਏ ਹਨ।
ਮੁੰਬਈ ਇੰਡੀਅਨਜ਼ 'ਚ ਬੁਮਰਾਹ ਦੀ ਜਗ੍ਹਾ ਸੰਦੀਪ ਵਾਰੀਅਰ:ਮੁੰਬਈ ਇੰਡੀਅਨਜ਼ ਨੇ ਟਾਟਾ ਇੰਡੀਅਨ ਪ੍ਰੀਮੀਅਰ ਲੀਗ (IPL) 2023 ਲਈ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਸੰਦੀਪ ਵਾਰੀਅਰ ਨੂੰ ਨਿਯੁਕਤ ਕੀਤਾ ਹੈ, ਜੋ ਕਮਰ ਦੀ ਸਰਜਰੀ ਤੋਂ ਬਾਅਦ ਵਾਪਸ ਪਰਤੇ ਹੈ। ਭਾਰਤ ਲਈ ਖੇਡ ਚੁੱਕੇ ਸੰਦੀਪ ਵਾਰੀਅਰ ਨੇ ਹੁਣ ਤੱਕ 68 ਟੀ-20 ਮੈਚ ਖੇਡੇ ਹਨ ਅਤੇ 62 ਵਿਕਟਾਂ ਲਈਆਂ ਹਨ। ਵਾਰੀਅਰ ਮੁੰਬਈ ਇੰਡੀਅਨਜ਼ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਵੀ ਖੇਡ ਚੁੱਕੇ ਹਨ। ਸੰਦੀਪ ਨੇ ਹੁਣ ਤੱਕ ਕੁੱਲ 5 ਆਈਪੀਐਲ ਮੈਚ ਖੇਡੇ ਹਨ। ਮੁੰਬਈ ਇੰਡੀਅਨਜ਼ ਨੇ ਸੰਦੀਪ ਵਾਰੀਅਰ ਨੂੰ 50 ਲੱਖ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ:IPL 2023 Opening Ceremony Live: ਅਰਿਜੀਤ ਸਿੰਘ ਦੀ ਜਾਦੂਈ ਆਵਾਜ਼ ਨਾਲ IPL 2023 ਦੇ ਉਦਘਾਟਨੀ ਸਮਾਰੋਹ ਦਾ ਹੋਇਆ ਆਗਾਜ਼