ਨਵੀਂ ਦਿੱਲੀ: 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਤੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ।
ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੋੜ ਰਹੀ ਹੈ। ਮਦਨਲਾਲ ਕਪਿਲ ਦੇਵ ਸਮੇਤ ਕਈ ਕ੍ਰਿਕੇਟਰਾਂ ਨੇ ਦੁੱਖ ਜਤਾਇਆ ਹੈ।
ਸਾਬਕਾ ਭਾਰਤੀ ਕ੍ਰਿਕੇਟਰ ਮਦਨਲਾਲ ਨੇ ਆਪਣੇ ਸਾਥੀ ਖਿਡਾਰੀ ਦੇ ਦੇਹਾਂਤ ਉੱਤੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਅਜਿਹਾ ਹੋਇਆ ਹੈ। ਅਸੀਂ ਪੰਜਾਬ ਤੋਂ ਖੇਡ ਦੀ ਸ਼ੁਰੂਆਤ ਕੀਤੀ ਸੀ, ਫਿਰ ਵਰਲਡ ਕੱਪ ਵਿੱਚ ਅਸੀਂ ਇੱਕ ਸਾਥ ਖੇਡੇ।
ਯਸ਼ਪਾਲ ਸ਼ਰਮਾ ਦੇ ਦੇਹਾਂਤ ਉੱਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ਨੇ ਟਵਿੱਟਰ ਟਵੀਟ ਕਰ ਦੁਖ ਪ੍ਰਗਾਟਿਆ ਤੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਯਸ਼ਪਾਲ ਸ਼ਰਮਾ ਜੀ ਦੇ ਦੇਹਾਂਤ ਨਾਲ ਦੁਖ ਹੋਇਆ ਹੈ। 1983 ਦੇ ਵਰਲਡ ਕੱਪ ਦੇ ਦੌਰਾਨ ਉਨ੍ਹਾਂ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਣ ਦੀ ਯਾਦਾਂ ਤਾਜਾ ਹਨ। ਭਾਰਤੀ ਕ੍ਰਿਕਟ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਯਸ਼ਪਾਲ ਸ਼ਰਮਾ ਦੇ ਦੇਹਾਂਤ ਉੱਤੇ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵਿਟਰ ਉੱਤੇ ਟਵੀਟ ਕਰਦੇ ਹੋਏ ਲਿਖਿਆ ਕਿ ਯਸ਼ਪਾਲ ਸ਼ਰਮਾ ਭਾਜੀ ਦੇ ਦੇਹਾਂਤ ਦੇ ਬਾਰੇ ਸੁਣ ਕੇ ਬਹੁਤ ਦੁਖ ਹੋਇਆ। ਸਾਡੀ 1983 ਦੀ ਵਿਸ਼ਵ ਕੱਪ ਜਿੱਤ ਦੇ ਨਾਇਕਾ ਵਿੱਚ ਇੱਕ ਸੀ
ਯਸ਼ਪਾਲ ਸ਼ਰਮਾ ਨੇ ਭਾਰਤ ਦੇ ਲਈ ਕੁੱਲ 37 ਟੈਸਟ ਮੈਚ ਖੇਡੇ ਸਨ। ਜਿਸ ਵਿੱਚ ਉਨ੍ਹਾਂ ਨੇ ਕਰੀਬ 34 ਔਸਤ ਨਾਲ 1606 ਦੌੜਾਂ ਬਣਾਈਆਂ ਸਨ। ਉੱਥੇ ਹੀ ਕੁੱਲ 42 ਵਨਡੇ ਮੈਚ ਵਿੱਚ ਯਸ਼ਪਾਲ ਸ਼ਰਮਾ ਨੇ 883 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ:Universal Boss: ਕ੍ਰਿਸ ਗੇਲ ਨੇ ਰਚਿਆ ਨਵਾਂ ਇਤਿਹਾਸ