ਕੁਆਲਾਲੰਮਪੁਰ : ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਮਲੇਸ਼ਿਅਨ ਓਪਨ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫ਼ਾਇਨਲਜ਼ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਪੀ.ਵੀ. ਸਿੰਧੂ ਨੂੰ ਔਰਤਾਂ ਦੇ ਸਿੰਗਲ ਵਰਗ ਅਤੇ ਪ੍ਰਣਵ ਜੇਰੀ ਚੋਪੜਾ ਅਤੇ ਐਨ.ਸਿੱਕੀ ਰੇਡੀ ਦੀ ਜੋੜੀ ਨੂੰ ਮਿਸ਼ਰਿਤ ਜੋੜ ਦੇ ਦੂਸਰੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼੍ਰੀਕਾਂਤ ਨੇ ਥਾਇਲੈਂਡ ਦੇ ਖੋਸਿਟ ਫੇਟਪ੍ਰਦਾਬ ਨੂੰ ਸਿੱਧੇ ਗੇਮਾਂ ਵਿੱਚ ਮਾਤ ਦਿੱਤੀ। ਭਾਰਤੀ ਖਿਡਾਰੀ ਨੇ ਮੁਕਾਬਲੇ ਨੂੰ 21-11, 21-15 ਨਾਲ ਆਪਣੇ ਨਾਂ ਕੀਤਾ। ਇਹ ਮੈਚ 32 ਮਿੰਟ ਤੱਕ ਚੱਲਿਆ।