18 ਸਾਲ ਦਾ ਖਿਤਾਬੀ ਸੋਕਾ ਖ਼ਤਮ ਕਰਨ ਉਤਰਨਗੀਆਂ ਸਾਇਨਾ-ਸਿੰਧੂ - PV Sindhu
ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਖਿਤਾਬ ਨੂੰ ਲਗਭਗ ਦੋ ਦਹਾਕਿਆਂ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਉਤਰਣਗੀਆਂ ਸਿੰਧੂ ਅਤੇ ਸਾਇਨਾ
ਨਵੀਂ ਦਿੱਲੀ : ਸਖ਼ਤ ਡਰਾਅ ਦੇ ਬਾਵਜੂਦ ਭਾਰਤ ਦੀ ਚੋਟੀ ਦੀਆਂ ਖਿਡਾਰਨਾਂ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਅੱਜ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਖਿਤਾਬ ਨੂੰ ਲਗਭਗ ਦੋ ਦਹਾਕਿਆਂ ਦੇ ਲੰਬੇਇੰਤਜ਼ਾਰ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਉਤਰਣਗੀਆਂ। ਸਿੰਧੂ ਅਤੇ ਸਾਇਨਾ ਦੇ ਮੇਂਟਰ ਅਤੇ ਮੌਜੂਦਾ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ 2001 ਵਿੱਚ ਆਲ ਇੰਗਲੈਂਡ ਖਿਤਾਬ ਜਿੱਤਣ ਵਾਲੇ ਦੂਸਰਾ ਖਿਡਾਰੀ ਸੀ।
ਵਿਸ਼ਵ ਬੈਡਮਿੰਟਨ ਮਹਾਂਸੰਘ (ਬੀਡਬਲਿਊਐਫ਼) ਦੀ ਵਿਸ਼ਵ ਰੈਕਿੰਗ ਵਿੱਚ ਚੋਟੀ ਦੇ 32 ਵਿੱਚ ਸ਼ਾਮਲ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿੱਚ ਜਗ੍ਹਾ ਮਿਲਦੀ ਹੈ ਅਤੇ ਭਾਰਤ ਦੇ ਸਿਰਫ਼ 3 ਖਿਡਾਰੀਆਂ ਨੂੰ ਇਸ ਵਾਰ ਤਰਜੀਹ ਦਿੱਤੀ ਗਈ ਹੈ। ਸਿੰਧੂ ਅਤੇ ਸਾਇਨਾ ਤੋਂ ਇਲਾਵਾ ਪੁਰਸ਼ ਸਿੰਗਲ ਵਿੱਚ ਕਿਦਾਂਬੀ ਸ਼੍ਰੀਕਾਂਤ ਨੂੰ 7ਵੀਂ ਤਰਜੀਹ ਮਿਲੀ ਹੈ।
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗ਼ਾ ਜੇਤੂ ਸਿੰਧੂ 10 ਲੱਖ ਡਾਲਨ ਦੇ ਇਸ ਇਨਾਮੀ ਮੁਕਾਬਲੇ ਵਿੱਚ ਆਪਣੇ ਅਭਿਆਨ ਦੀ ਸ਼ੁਰੂਆਤ ਦੱਖਣੀ ਕੋਰੀਆਦੀ ਦੂਸਰੇ ਨੰਬਰ ਦੀ ਸਾਬਕਾ ਖਿਡਾਰੀ ਸੁੰਗ ਜੀ ਹੁਨ ਵਿਰੁੱਧ ਕਰੇਗੀ।
ਪੁਰਸ਼ ਸਿੰਗਲ ਵਿੱਚ ਸ਼੍ਰੀਕਾਂਤ ਪਹਿਲੇ ਦੌਰ ਵਿੱਚ ਬ੍ਰਾਇਸ ਲੇਵਰਡੇਜ਼ ਨਾਲ ਭਿੜਣਗੇ, ਜਦਕਿ ਫ਼ਾਰਮ ਵਿੱਚ ਚੱਲ ਰਹੇ ਸਮੀਰ ਵਰਮਾ ਆਪਣੇ ਅਭਿਆਨ ਦੀ ਸ਼ੁਰੂਆਤ ਸਾਬਕਾ ਵਿਸ਼ਵ ਚੈਂਪਿਅਨਸ਼ਿਪ ਅਤੇ ਦੁਨੀਆਂ ਦੇ ਸਾਬਕਾ ਚੋਟੀ ਦੇ ਖਿਡਾਰੀ ਡੈਨਮਾਰਕ ਦੇ ਵਿਕਟਰ ਐਗਸੇਲਸੇਨ ਵਿਰੁੱਧ ਕਰਨਗੇ।