ਪੰਜਾਬ

punjab

ਵਿਸ਼ਵ ਚੈਂਪੀਅਨ ਬਣੀ ਪੀਵੀ ਸਿੰਧੂ, ਫ਼ਾਈਨਲ ਮੁਕਾਬਲੇ 'ਚ ਓਕੁਹਾਰਾ ਨੂੰ ਹਰਾ ਕੇ ਲਿਆ ਬਦਲਾ

By

Published : Aug 25, 2019, 9:29 PM IST

ਪੀਵੀ ਸਿੰਧੂ ਨੇ ਬੀਡਬਲਿਊਐੱਫ਼ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕਰ ਦਿੱਤਾ ਹੈ। ਪੀਵੀ ਸਿੰਧੂ ਦੀ ਇਸ ਜਿੱਤ 'ਤੇ ਪ੍ਰਧਾਨਮੰਤਰੀ ਮੋਦੀ ਨੇ ਵਧਾਈ ਦਿੱਤੀ ਹੈ।

ਵਿਸ਼ਵ ਚੈਂਪੀਅਨ ਬਣੀ ਪੀਵੀ ਸਿੰਧੂ।

ਸਵਿਟਜ਼ਰਲੈਂਡ : ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਬੀਡਬਲਿਊਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਜਿਤ ਕੇ ਇਤਿਹਾਸ ਰੱਚ ਦਿੱਤਾ ਹੈ। ਫ਼ਾਈਨਲ ਮੁਕਾਬਲੇ ਵਿੱਚ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾਇਆ ਹੈ।

ਪੀਵੀ ਸਿੰਧੂ ਇਸ ਟੂਰਨਾਮੈਂਟ ਦੇ 42 ਸਾਲਾਂ ਦੇ ਇਤਿਹਾਸ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਿੰਧੂ ਨੇ 2018, 2017 ਵਿੱਚ ਚਾਂਦੀ ਅਤੇ 2013, 2014 ਵਿੱਚ ਕਾਂਸੀ ਦੇ ਤਮਗ਼ੇ ਜਿੱਤੇ ਸਨ।

ਸਿੰਧੂ ਲਗਾਤਾਰ ਤੀਜੀ ਵਾਰ ਇਸ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡ ਰਹੀ ਸੀ ਅਤੇ ਉਸ ਨੇ 37 ਮਿੰਟ ਚੱਲੇ ਇਸ ਮੁਕਾਬਲੇ ਵਿੱਚ ਓਕੁਹਾਰਾ ਨੂੰ ਹਰਾ ਕੇ ਉਸ ਤੋਂ 2017 ਦੇ ਫ਼ਾਈਨਲ 'ਚ ਮਿਲੀ ਹਾਰ ਦਾ ਬਦਲਾ ਲਿਆ ਹੈ। ਸਿੰਧੂ ਨੇ ਇਹ ਖੇਡ ਸਿਰਫ਼ 16 ਮਿੰਟਾਂ 'ਚ 21-7 ਨਾਲ ਜਿੱਤ ਕੇ ਮੈਚ 'ਚ 1-0 ਦਾ ਵਾਧਾ ਬਣਾਇਆ।

ਸਿੰਧੂ ਨੇ ਤੀਜੇ ਗੇੜ 'ਚ ਵੀ ਲੈਅ ਨੂੰ ਬਣਾਈ ਰੱਖਿਆ ਅਤੇ ਉਹ ਬ੍ਰੇਕ ਸਮੇਂ 11-4 ਨਾਲ ਅੱਗੇ ਸੀ। ਉਸ ਨੇ ਇਹ ਗੇੜ 21-7 ਨਾਲ ਜਿਤ ਕੇ ਮੁਕਾਬਲਾ ਆਪਣੇ ਨਾਂਅ ਕਰ ਲਿਆ।

ਚੈਂਪੀਅਨਸ਼ਿਪ ਦਾ ਖ਼ਿਤਾਬ ਜਿਤਣ ਮਗਰੋਂ ਪ੍ਰਧਾਨਮੰਤਰੀ ਮੋਦੀ ਨੇ ਪੀਵੀ ਸਿੰਧੂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਪੀਵੀ ਸਿੰਧੂ ਨੇ ਇੱਕ ਵਾਰ ਮੁੜ ਤੋਂ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੀਵੀ ਸਿੰਧੂ ਨੂੰ ਮਿਲੀ ਜਿਤ ਕਈ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ।

ABOUT THE AUTHOR

...view details