ਹੈਦਰਾਬਾਦ:ਸਟਾਰ ਖਿਡਾਰਨ ਪੀਵੀ ਸਿੰਧੂ (PV SINDHU) ਨੇ ਵੀਰਵਾਰ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਤਿੰਨ ਗੇਮਾਂ ਤੱਕ ਚੱਲੇ ਕੜੇ ਮੁਕਾਬਲੇ ਵਿੱਚ ਹਰਾ ਕੇ ਡੈਨਮਾਰਕ ਓਪਨ (Denmark Open) ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ (QUARTER FINAL IN DENMARK OPEN) ਵਿੱਚ ਥਾਂ ਬਣਾਈ ਹੈ। ਸਿੰਧੂ ਨੇ ਪਿਛਲੇ 16 ਮੈਚਾਂ ਵਿੱਚ ਬੁਸਾਨਨ ਨੂੰ 67 ਮਿੰਟ ਵਿੱਚ 21-16, 12-21, 21-15 ਨਾਲ ਹਰਾਇਆ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਸਿੰਧੂ ਦਾ ਇਹ ਪਹਿਲਾ ਟੂਰਨਾਮੈਂਟ ਹੈ। ਬ੍ਰੇਕ ਤੋਂ ਬਾਅਦ ਸਿੰਧੂ ਨੇ ਇਸ ਟੂਰਨਾਮੈਂਟ ਨਾਲ ਵਾਪਸੀ ਕੀਤੀ ਹੈ।
ਦੱਸ ਦੇਈਏ ਕਿ, ਸਿੰਧੂ ਨੇ 21 ਅਕਤੂਬਰ ਨੂੰ ਥਾਈਲੈਂਡ ਦੀ ਬੁਸਾਨਾਨ ਓਂਗਬਾਮਰੁੰਗਫਾਨ ਨੂੰ ਕੜੇ ਮੈਚ ਵਿੱਚ ਹਰਾ ਕੇ ਅਗਲੇ ਗੇੜ ਵਿੱਚ ਐਂਟਰੀ ਲਈ ਹੈ।ਹਾਲਾਂਕਿ, ਪੁਰਸ਼ ਸਿੰਗਲਜ਼ ਵਿੱਚ ਕਿਦਾਂਬੀ ਸ਼੍ਰੀਕਾਂਤ ਅਤੇ ਲਕਸ਼ਯ ਸੇਨ ਹਾਰ ਗਏ।
ਪੁਰਸ਼ ਸਿੰਗਲਜ਼ ਵਿੱਚ, ਭਾਰਤ ਦੇ ਸਾਬਕਾ ਨੰਬਰ ਇੱਕ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਆਖਰੀ -16 ਵਿੱਚ ਬਾਹਰ ਹੋ ਗਏ। ਪਹਿਲੇ ਗੇੜ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਸ੍ਰੀਕਾਂਤ ਨੂੰ ਦੂਜੇ ਗੇੜ ਵਿੱਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਤਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।