ਪੰਜਾਬ

punjab

ETV Bharat / sports

BWF world tour : ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋਈ ਸਿੰਧੂ - PV sindhu exited

ਅਕਾਨੇ ਯਾਗਾਮੁਚੀ ਨੇ ਪੀਵੀ ਸਿੰਧੂ ਨੂੰ ਬੀਡਬਲਿਊਐੱਫ਼ ਵਿਸ਼ਵ ਟੂਰ ਦੇ ਮਹਿਲਾ ਸਿੰਗਲ ਵਰਗ ਦੇ ਪਹਿਲੇ ਹੀ ਮੈਚ ਵਿੱਚ 18-21, 21-18, 21-8 ਨਾਲ ਹਰਾਇਆ।

BWF world tour : ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋਈ ਸਿੰਧੂ
BWF world tour : ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋਈ ਸਿੰਧੂ

By

Published : Dec 12, 2019, 4:55 AM IST

ਗੁਆਂਗਝਾਓ : ਵਿਸ਼ਵ ਚੈਂਪੀਅਨ ਭਾਰਤ ਦੀ ਪੀਵੀ ਸਿੰਧ ਨੂੰ ਬੁੱਧਵਾਰ ਨੂੰ ਬੀਡਬਲਿਊਐੱਫ਼ ਵਿਸ਼ਵ ਟੂਰ ਦੇ ਮਹਿਲਾ ਸਿੰਗਲ ਦੇ ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋਣਾ ਪਿਆ ਹੈ।

ਸਿੰਧੂ ਨੂੰ ਇਹ ਹਾਰ ਜਾਪਾਨ ਦੀ ਅਕਾਨੇ ਯਾਗਾਮੁਚੀ ਨੇ ਦਿੱਤੀ। ਪਹਿਲੀ ਹੀ ਗੇਮ ਜਿੱਤ ਕੇ ਵਧੀਆ ਸ਼ੁਰੂਆਤ ਕਰਨ ਵਾਲੀ ਸਿੰਧੂ ਅਗਲੀਆਂ ਦੋਵੇਂ ਗੇਮਾਂ ਵਿੱਚੋਂ ਹਾਰ ਗਈ ਅਤੇ ਜਪਾਨੀ ਖਿਡਾਰੀ 18-21, 21-18, 21-8 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ। ਯਾਗਾਮੁਚੀ ਨੇ ਇਹ ਮੈਚ 68 ਮਿੰਟ ਵਿੱਚ ਜਿੱਤਿਆ।

BWF world tour : ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋਈ ਸਿੰਧੂ

ਸਿੰਧੂ ਦੀ ਯਾਗਾਮੁਚੀ ਵਿਰੁੱਧ 7ਵੀਂ ਹਾਰ ਹੈ ਜਦਕਿ 10 ਵਾਸ ਸਿੰਧੂ ਉਸ ਤੋਂ ਜਿੱਤਣ ਵਿੱਚ ਸਫ਼ਲ ਰਹੀ ਹੈ। ਇਸ ਤੋਂ ਪਹਿਲੇ ਦੋ ਮੁਕਾਬਲਿਆਂ ਵਿੱਚ ਯਾਗਾਮੁਚੀ ਨੇ ਸਿੰਧੂ ਨੂੰ ਹਰਾਇਆ ਸੀ। ਇਹ ਸਿੰਧੂ ਦੀ ਯਾਗਾਮੁਚੀ ਵਿਰੁੱਧ ਲਗਾਤਾਰ 7ਵੀਂ ਹਾਰ ਹੈ।

ਇਸ ਟੂਰਨਾਮੈਂਟ ਵਿੱਚ ਸਿੰਧੂ ਭਾਰਤ ਵੱਲੋਂ ਹਿੱਸਾ ਲੈਣ ਵਾਲੀ ਇਕਲੌਤੀ ਖਿਡਾਰੀ ਸੀ ਜੋ ਹੁਣ ਬਾਹਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ।

For All Latest Updates

ABOUT THE AUTHOR

...view details