ਪੰਜਾਬ

punjab

ETV Bharat / sports

Malaysia Masters: ਕੁਆਰਟਰ ਫਾਈਨਲ ਵਿੱਚ ਤਾਈ ਜੂ ਯਿੰਗ ਨੇ ਪੀਵੀ ਸਿੰਧੂ ਨੂੰ ਹਰਾਇਆ - ਪੀਵੀ ਸਿੰਧੂ ਤਾਈ ਜੂ ਯਿੰਗ

ਪੀਵੀ ਸਿੰਧੂ ਨੂੰ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਤਾਈ ਜੂ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਯਿੰਗ ਨੇ ਸਿੰਧੂ ਨੂੰ ਸਿੱਧੇ ਸੈਟਾਂ ਨਾਲ ਹਰਾਇਆ।

pv sindhu crashed out in quarter finals
ਫ਼ੋਟੋ

By

Published : Jan 10, 2020, 3:51 PM IST

ਕੁਆਲਾ ਲਮਪੁਰ: ਬੈਡਮਿੰਟਨ ਟੂਰਨਾਮੈਂਟ ਮਲੇਸ਼ੀਆ ਓਪਨ ਦੇ ਕੁਆਰਟਰ-ਫਾਈਨਲ ਮੈਚ ਵਿੱਚ ਪੀਵੀ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਤਾਈ ਜੂ ਯਿੰਗ ਨੇ ਹਰਾਇਆ। 36 ਮਿੰਟਾਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਸਿੰਧੂ ਨੂੰ 16-21 16-21 ਨਾਲ ਹਰਾਇਆ। ਸ਼ੁੱਕਰਵਾਰ ਨੂੰ ਹੀ ਸਾਇਨਾ ਨੇਹਵਾਲ ਦਾ ਕੁਆਰਟਰ-ਫਾਈਨਲ ਮੈਚ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋਵੇਗਾ।

ਹੋਰ ਪੜ੍ਹੋ: ਧੋਨੀ ਜਲਦ ਵਨ-ਡੇਅ ਤੋਂ ਲੈ ਸਕਦੇ ਨੇ ਸੰਨਿਆਸ: ਰਵੀ ਸ਼ਾਸਤਰੀ

ਦੱਸ ਦੇਈਏ ਕਿ ਦੂਜੇ ਰਾਊਂਡ ਵਿੱਚ ਸਿੰਧੂ ਦਾ ਮੈਚ ਜਾਪਾਨ ਦੀ ਆਇਆ ਓਹੋਰੀ ਨਾਲ ਸੀ, ਇਹ ਮੈਚ ਸਿੰਧੂ ਨੇ 34 ਮਿੰਟਾਂ ਵਿੱਚ 21-10, 21-15 ਨਾਲ ਜਿੱਤ ਲਿਆ ਸੀ। ਨਾਲ ਹੀ ਸਾਇਨਾ ਨੇ ਸਾਊਥ ਕੋਰੀਆ ਦੀ ਅਨ ਸੇ ਯੰਗ ਨੂੰ 39 ਮਿੰਟਾਂ ਵਿੱਚ 25-23, 21-12 ਨਾਲ ਹਰਾਇਆ ਸੀ।

ਹੋਰ ਪੜ੍ਹੋ: ਰਣਜੀ ਖਿਡਾਰੀ ਇਕਬਾਲ ਅਬਦੁੱਲ੍ਹਾ ਦਾ ਭੁੱਖੇ ਬੱਚੇ ਨੂੰ ਦੇਖ ਪਿਘਲਿਆ ਦਿਲ

ਇਸ ਦੇ ਨਾਲ ਹੀ ਪੁਰਸ਼ ਵਰਗ ਦੇ ਸਮੀਰ ਦਾ ਸਫ਼ਰ ਦੂਜੇ ਦੌਰ ਵਿੱਚ ਹੀ ਖ਼ਤਮ ਹੋ ਗਿਆ। ਸਮੀਰ ਨੂੰ ਮਲੇਸ਼ੀਆ ਦੇ ਲੀ ਜਿਲ ਜੀਆ ਨੇ 21-19, 22-20 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਸ਼ਟਰਲਸ ਪਰੂਪੱਲੀ ਕਸ਼ਯਪ ਅਤੇ ਕਿਦਾਂਬੀ ਸ੍ਰੀਕਾਂਤ ਆਪਣਾ ਪਹਿਲਾ ਮੈਚ ਹੀ ਹਾਰ ਗਏ ਸਨ।

ABOUT THE AUTHOR

...view details