ਹੈਦਰਾਬਾਦ : ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਪੀਵੀ ਸਿੰਧੂ ਅੱਜ ਆਪਣੇ ਸੂਬੇ ਤੇਲੰਗਾਨਾ ਪੁੱਜੀ। ਹੈਦਰਾਬਾਦ ਏਅਰਪੋਰਟ ਉੱਤੇ ਉਨ੍ਹਾਂ ਦੇ ਸਵਾਗਤ ਲਈ ਕਈ ਲੋਕ ਪਹਿਲਾਂ ਤੋਂ ਹੀ ਮੌਜੂਦ ਸਨ। ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ ਅਤੇ ਉਨ੍ਹਾਂ ਦੇ ਪਿਤਾ ਵੀ ਸਿੰਧੂ ਦੇ ਨਾਲ ਹੈਦਰਾਬਾਦ ਵਾਪਸ ਪੁੱਜੇ। ਏਅਰਪੋਰਟ ਉੱਤੇ ਮੌਜੂਦ ਫੈਨਜ਼ ਪੀਵੀ ਸਿੰਧੂ ਦੀ ਇੱਕ ਝੱਲਕ ਵੇਖਣ ਲਈ ਬੇਚੈਨ ਨਜ਼ਰ ਆਏ।
ਹੈਦਰਾਬਾਦ ਪੁੱਜੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ, ਸਵਾਗਤ ਲਈ ਪਹੁੰਚੇ ਫੈਨਜ਼ - telangana news
ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਆਪਣੇ ਘਰ ਹੈਦਰਾਬਾਦ ਪੁੱਜ ਗਈ ਹੈ। ਉਨ੍ਹਾਂ ਦੇ ਸਵਾਗਤ ਲਈ ਸੈਂਕੜੇ ਲੋਕ ਹੈਦਰਾਬਾਦ ਏਅਪੋਰਟ 'ਤੇ ਪੁੱਜੇ।
ਫੋਟੋ
ਇਸ ਮੌਕੇ ਪੀਵੀ ਸਿੰਧੂ ਨੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਫੈਨਜ਼ ਅਤੇ ਹਰ ਕਿਸੇ ਨੂੰ ਫੋਟੋ ਕਰਨ ਦਾ ਮੌਕਾ ਦਿੱਤਾ। ਇਥੇ ਆਉਣ ਤੋਂ ਪਹਿਲਾਂ ਪੀਵੀ ਸਿੰਧੂ ਨੇ ਰਾਜਧਾਨੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਸਿੰਧੂ ਦੀ ਜਿੱਤ ਤੋਂ ਬਾਅਦ ਇੱਕ ਟਵੀਟ ਕਰਦਿਆਂ ਨੌਜਵਾਨ ਪੀੜੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਕਹੀ।