ਟੋਕੀਓ:ਟੋਕੀਓ ਪੈਰਾਲਿੰਪਿਕਸ 2020 ਵਿੱਚ ਭਾਰਤ ਨੂੰ ਬੈਡਮਿੰਟਨ ਵਿੱਚ ਪ੍ਰਮੋਦ ਭਗਤ ਨੇ ਪਹਿਲਾ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਪੁਰਸ਼ ਸਿੰਗਲਜ਼ SL3 ਸ਼੍ਰੇਣੀ ਦੇ ਫਾਈਨਲ ਵਿੱਚ ਡੈਨੀਅਲ ਬ੍ਰੇਥਲ ਨੂੰ ਹਰਾਇਆ।
ਦੱਸ ਦਈਏ, ਪ੍ਰਮੋਦ ਭਗਤ ਨੇ 45 ਮਿੰਟ ਤੱਕ ਚੱਲੇ ਮੈਚ ਵਿੱਚ ਡੈਨੀਅਲ ਨੂੰ 21-14, 21-17 ਨਾਲ ਹਰਾਇਆ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਪ੍ਰਮੋਦ ਭਗਤ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਬਣ ਗਏ।
ਪ੍ਰਮੋਦ ਕੁਮਾਰ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਦੇ ਡੈਨੀਅਲ ਬ੍ਰੇਥਲ ਨਾਲ ਸੀ। ਪਹਿਲੀ ਗੇਮ ਵਿੱਚ ਦੋਵਾਂ ਦੇ ਵਿੱਚ ਚੰਗਾ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੀ ਗੇਮ ਵਿੱਚ, ਡੈਨੀਅਲ ਨੇ ਸ਼ੁਰੂ ਵਿੱਚ ਲੀਡ ਲੈਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਮੋਦ ਨੇ ਚੰਗੀ ਵਾਪਸੀ ਕਰਦਿਆਂ ਪਹਿਲੀ ਗੇਮ 21-14 ਨਾਲ ਜਿੱਤ ਲਿਆ।
ਇਹ ਗੇਮ 21 ਮਿੰਟ ਤੱਕ ਚੱਲੀ। ਅਗਲੇ ਵਿੱਚ, ਡੈਨੀਅਲ ਨੇ ਸ਼ੁਰੂ ਵਿੱਚ ਇੱਕ ਲੰਬੀ ਲੀਡ ਬਣਾ ਲਈ ਸੀ। ਇੱਕ ਸਮੇਂ ਪ੍ਰਮੋਦ 4-12 ਨਾਲ ਪਿੱਛੇ ਸੀ। ਪਰ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਦੂਜੀ ਗੇਮ 21-17 ਨਾਲ ਜਿੱਤ ਆਪਣੇ ਨਾਂ ਕਰ ਲਈ।
ਦੱਸ ਦਈਏ ਕਿ ਪ੍ਰਮੋਦ ਭਗਤ ਹੁਣ ਤੱਕ 45 ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੇ ਹਨ। ਇਨ੍ਹਾਂ ਵਿੱਚ ਚਾਰ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗਮਾ ਸ਼ਾਮਲ ਹੈ। ਭਗਤ ਸਾਲ 2009 ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਪਹਿਲੀ ਵਾਰ ਚਮਕੇ ਸੀ। ਉਸ ਸਾਲ, ਉਸਨੇ ਬੀਡਬਲਯੂਐਫ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ SL3 ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2013, 2015 ਅਤੇ 2019 ਦੇ ਸਾਲਾਂ ਵਿੱਚ ਇਹ ਖਿਤਾਬ ਵੀ ਆਪਣੇ ਨਾਂ ਕੀਤਾ। ਉਹ ਇਸ ਸਮੇਂ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਹਨ। ਸਾਲ 2018 ਵਿੱਚ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਉਸਨੇ ਸਿੰਗਲਜ਼ ਵਿੱਚ ਸੋਨਾ ਅਤੇ ਡਬਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸੇ ਸਾਲ ਉਨ੍ਹਾਂ ਨੇ ਥਾਈਲੈਂਡ ਵਿੱਚ ਆਯੋਜਿਤ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵੀ ਜਿੱਤਿਆ।
ਹਾਲਾਂਕਿ, ਉਸਦਾ ਅਜੇ ਇੱਕ ਸੁਪਨਾ ਬਾਕੀ ਸੀ. ਉਹ ਪੈਰਾਲੰਪਿਕ ਖੇਡਾਂ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤਣਾ ਚਾਹੁੰਦਾ ਸੀ। ਜਦੋਂ ਟੋਕੀਓ ਪੈਰਾਲੰਪਿਕਸ ਵਿੱਚ ਬੈਡਮਿੰਟਨ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ, ਪ੍ਰਮੋਦ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਉਹ ਜਾਣਦੇ ਸੀ ਕਿ ਹੁਣ ਉਹ ਆਪਣੇ ਸੁਪਨੇ ਤੋਂ ਸਿਰਫ ਕੁਝ ਕਦਮ ਦੂਰ ਹਨ। ਟੋਕੀਓ ਪੈਰਾਲਿੰਪਿਕਸ ਵਿੱਚ ਉਨ੍ਹਾਂ ਨੇ ਆਪਣੇ ਸੁਪਨਾ ਵੀ ਪੂਰਾ ਕਰ ਲਿਆ ਹੈ।
ਇਹ ਵੀ ਪੜੋ: ਟੈਨਿਸ ਸਟਾਰ ਮਨਿਕਾ ਨੇ ਕੋਚ ਸੌਮਿਆਦੀਪ ’ਤੇ ਲਗਾਇਆ ਇਹ ਗੰਭੀਰ ਇਲਜ਼ਾਮ