ਪੰਜਾਬ

punjab

By

Published : Aug 24, 2020, 3:27 PM IST

ETV Bharat / sports

ਭਾਰਤ 'ਚ ਪੇਸ਼ੇਵਰ ਬਾਸਕਟਬਾਲ ਲੀਗ ਸ਼ੁਰੂ ਕਰਨ ਦੀ ਜ਼ਰੂਰਤ: ਵਿਸ਼ੇਸ਼ ਭ੍ਰਿਗੁਵੰਸ਼ੀ

ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਵਿਸ਼ੇਸ਼ ਭ੍ਰਿਗੁਵੰਸ਼ੀ ਨੇ ਕਿਹਾ, "ਪ੍ਰੀਮੀਅਰ ਬੈਡਮਿੰਟਨ ਲੀਗ, ਫੁਟਬਾਲ ਲੀਗ ਅਤੇ ਪ੍ਰੋ ਕਬੱਡੀ ਲੀਗ ਦੀ ਤਰਜ਼ 'ਤੇ ਦੇਸ਼ ਵਿੱਚ ਬਾਸਕਟਬਾਲ ਲੀਗ ਦੀ ਸ਼ੁਰੂਆਤ ਵੀ ਹੋਣੀ ਚਾਹੀਦੀ ਹੈ। ਇਹ ਨਿਸ਼ਚਤ ਤੌਰ 'ਤੇ ਸਫਲ ਹੋਵੇਗੀ।"

ਭਾਰਤ 'ਚ ਪੇਸ਼ੇਵਰ ਬਾਸਕਟਬਾਲ ਲੀਗ ਸ਼ੁਰੂ ਕਰਨ ਦੀ ਜ਼ਰੂਰਤ: ਵਿਸ਼ੇਸ਼ ਭ੍ਰਿਗੁਵੰਸ਼ੀ
ਭਾਰਤ 'ਚ ਪੇਸ਼ੇਵਰ ਬਾਸਕਟਬਾਲ ਲੀਗ ਸ਼ੁਰੂ ਕਰਨ ਦੀ ਜ਼ਰੂਰਤ: ਵਿਸ਼ੇਸ਼ ਭ੍ਰਿਗੁਵੰਸ਼ੀ

ਲਖਨਊ: ਅਰਜੁਨ ਅਵਾਰਡ ਲਈ ਵਿਸ਼ੇਸ਼ ਤੌਰ 'ਤੇ ਚੁਣੇ ਗਏ ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਵਿਸ਼ੇਸ਼ ਭ੍ਰਿਗੁਵੰਸ਼ੀ ਦਾ ਕਹਿਣਾ ਹੈ ਕਿ ਭਾਰਤ ਦੇ ਖੇਡ ਪ੍ਰੇਮੀ ਇਸ ਖੇਡ ਨੂੰ ਪਸੰਦ ਕਰਦੇ ਹਨ ਅਤੇ ਦੇਸ਼ 'ਚ ਅਮਰੀਕਾ ਦੇ 'ਐਨਬੀਏ' ਵਰਗੀ ਇੱਕ ਪੇਸ਼ੇਵਰ ਲੀਗ ਦੀ ਸ਼ੁਰੂਆਤ ਕੀਤੇ ਜਾਣ ਦੀ ਲੋੜ ਹੈ।

ਵਿਸ਼ੇਸ਼ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਖੇਡ ਪ੍ਰੇਮੀਆਂ ਦਾ ਇੱਕ ਵੱਡਾ ਹਿੱਸਾ ਬਾਸਕਟਬਾਲ ਵੇਖਣਾ ਪਸੰਦ ਕਰਦਾ ਹੈ ਅਤੇ ਉਹ ਆਪਣੇ ਦੇਸ਼ ਵਿੱਚ ਇਸ ਪੇਸ਼ੇਵਰ ਲੀਗ ਦਾ ਘਾਟਾ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ, “ਪ੍ਰੀਮੀਅਰ ਬੈਡਮਿੰਟਨ ਲੀਗ, ਫੁਟਬਾਲ ਲੀਗ ਅਤੇ ਪ੍ਰੋ ਕਬੱਡੀ ਲੀਗ ਦੀ ਤਰਜ਼ 'ਤੇ ਦੇਸ਼ 'ਚ ਬਾਸਕਟਬਾਲ ਲੀਗ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਇਹ ਨਿਸ਼ਚਤ ਤੌਰ 'ਤੇ ਸਫਲ ਹੋਵੇਗੀ।”

ਆਸਟ੍ਰੇਲਿਆ ਦੀ ਨੈਸ਼ਨਲ ਬਾਸਕਟਬਾਲ ਲੀਗ ਦੇ 'ਐਡੀਲੇਡ ਥਰਟੀ ਸਿਕਸਰਜ਼' ਲਈ ਚੁਣਿਆ ਗਏ ਪਹਿਲੇ ਭਾਰਤੀ ਬਾਸਕਟਬਾਲ ਖਿਡਾਰੀ ਨੇ ਕਿਹਾ ਕਿ ਜੇਕਰ ਬਾਸਕਟਬਾਲ ਲੀਗ ਭਾਰਤ ਵਿੱਚ ਸ਼ੁਰੂ ਹੁੰਦੀ ਹੈ ਤਾਂ ਇਹ ਬਹੁਤ ਸਫਲ ਹੋਏਗੀ ਕਿਉਂਕਿ ਇਹ ਇੱਕ ਬਹੁਤ ਹੀ ਆਕਰਸ਼ਕ ਅਤੇ ਤੇਜ਼ ਗੇਮ ਹੈ ਅਤੇ ਇਸਦਾ ਨਤੀਜਾ 40 ਮਿੰਟਾਂ ਦੇ ਅੰਦਰ ਮਿਲ ਜਾਂਦਾ ਹੈ।

ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਬਾਸਕੇਟਬਾਲ ਪੇਸ਼ੇਵਰ ਪੱਧਰ 'ਤੇ ਸਫਲ ਹੋਣ ਵਿੱਚ ਬਹੁਤਾ ਸਮਾਂ ਨਹੀਂ ਲਵੇਗੀ ਕਿਉਂਕਿ ਭਾਰਤ ਵਿੱਚ ਅਮਰੀਕੀ ਦੀ ਇੱਕ ਪ੍ਰਸਿੱਧ ਲੀਗ ਐਨਬੀਏ ਬਹੁਤ ਮਸ਼ਹੂਰ ਹੈ। ਭਾਰਤ ਵਿੱਚ ਪੇਸ਼ੇਵਰ ਲੀਗਾਂ ਦੀ ਸ਼ੁਰੂਆਤ ਨਾਲ, ਉਭਰ ਰਹੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡਣ ਦਾ ਤਜਰਬਾ ਮਿਲੇਗਾ। ਜੋ ਦੇਸ਼ ਵਿੱਚ ਬਾਸਕਟਬਾਲ ਦੀ ਪ੍ਰਤਿਭਾ ਨੂੰ ਸਾਹਮਣੇ ਲਿਆਏਗੀ।”

ABOUT THE AUTHOR

...view details