ਨਵੀਂ ਦਿੱਲੀ : ਭਾਰਤ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੂੰ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫ਼ਾਇਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਿਓ ਓਲੰਪਿਕ ਦੀ ਚਾਂਦੀ ਤਮਗ਼ਾ ਜੇਤੂ ਸਿੰਧੂ ਨੂੰ ਐਤਵਾਰ ਨੂੰ ਖੇਡੇ ਗਏ ਮਹਿਲਾ ਸਿੰਗਲ ਵਰਗ ਦੇ ਫ਼ਾਇਨਲ ਮੈਚ ਵਿੱਚ ਜਾਪਾਨ ਦੀ ਓਕਾਨੇ ਯਾਗਾਮੂਚੀ ਨੇ 21-15, 21-16 ਨਾਲ ਮਾਤ ਦਿੱਤੀ।
ਦੋਵੇਂ ਖਿਡਾਰੀਆਂ ਵਿਚਕਾਰ ਇਹ ਸਖ਼ਤ ਮੁਕਾਬਲਾ 51 ਮਿੰਟ ਤੱਕ ਚੱਲਿਆ ਅਤੇ ਸਿੰਧੂ ਨੂੰ ਚਾਂਦੀ ਤਮਗ਼ੇ ਨਾਲ ਹੀ ਗੁਜ਼ਾਰਾ ਕਰਨਾ ਪਿਆ। ਪਹਿਲਾਂ ਗੇਮ ਵਿੱਚ ਭਾਰਤੀ ਖਿਡਾਰੀ ਦੀ ਸ਼ੁਰੂਆਤ ਦਮਦਾਰ ਰਹੀ ਅਤੇ ਇੱਕ ਸਮੇਂ ਸਕੋਰ 8-8 ਨਾਲ ਬਰਾਬਰ ਸੀ। ਇਸ ਤੋਂ ਬਾਅਦ ਸਿੰਧੂ 11-8 ਨਾਲ ਅੱਗੇ ਹੋ ਗਈ।