ਆਰਹਸ (ਡੈਨਮਾਰਕ): ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਾਹੀਤੀ ਨੂੰ 5-0 ਨਾਲ ਹਰਾ ਕੇ 2010 ਤੋਂ ਬਾਅਦ ਪਹਿਲੀ ਵਾਰ ਥਾਮਸ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤ ਨੇ ਦੂਜਾ ਮੈਚ 5-0 ਨਾਲ ਜਿੱਤਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਉਸ ਨੇ ਨੀਦਰਲੈਂਡ ਨੂੰ ਇਸੇ ਅੰਤਰ ਨਾਲ ਹਰਾਇਆ ਸੀ।
ਤਾਹੀਤੀ ਦੀ ਜਿੱਤ ਨੇ ਗਰੁੱਪ ਸੀ ‘ਚ ਸ਼ਿਖਰਲੀ ਥਾਂ ਕੀਤੀ ਪੱਕੀ
ਤਾਹੀਤੀ (Tahiti) 'ਤੇ ਜਿੱਤ ਨਾਲ ਭਾਰਤ ਦਾ ਗਰੁੱਪ ਸੀ' ਚ ਸਿਖਰਲੇ ਦੋ 'ਚ ਸਥਾਨ ਪੱਕਾ ਹੋ ਗਿਆ। ਉਸ ਦਾ ਅਗਲਾ ਮੈਚ ਚੀਨ (China) ਨਾਲ ਹੋਵੇਗਾ। ਬੀ ਸਾਈ ਪ੍ਰਨੀਤ (B Sai Parneet) ਨੇ ਸ਼ੁਰੂਆਤੀ ਸਿੰਗਲਜ਼ ਵਿੱਚ ਸਿਰਫ 23 ਮਿੰਟਾਂ ਵਿੱਚ ਲੂਈਸ ਬੀਉਬਾਇਸ(Luise Buboies) ਉੱਤੇ 21-5, 21-6 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸਮੀਰ ਵਰਮਾ (Sameer Verma) ਨੇ ਰੇਮੀ ਰੋਸੀ (Remi Roisy) ਨੂੰ 21-12, 21-12 ਨਾਲ ਹਰਾ ਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ, ਮੈਚ 41 ਮਿੰਟ ਤੱਕ ਚੱਲਿਆ।
ਕਿਰਨ ਜਾਰਜ ਨੇ ਲੀਡ ਦਿਵਾਈ
ਕਿਰਨ ਜਾਰਜ ਨੇ ਤੀਜੇ ਪੁਰਸ਼ ਸਿੰਗਲਜ਼ ਵਿੱਚ ਸਿਰਫ 15 ਮਿੰਟਾਂ ਵਿੱਚ ਇਲੀਅਸ ਮੌਬਲਾਂਕ ਨੂੰ 21-4, 21-2 ਨਾਲ ਹਰਾ ਕੇ ਭਾਰਤ ਨੂੰ ਅਜਿੱਤ ਲੀਡ ਦਿਵਾਈ।