ਨਵੀਂ ਦਿੱਲੀ: ਬੀਡਬਲਯੂਐਫ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀਡਬਲਯੂਐਫ ਅਤੇ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਨੇ ਬੀਡਬਲਯੂਐਫ ਟੂਰ ਦਾ ਸੁਪਰ 100 ਟੂਰਨਾਮੈਂਟ 'ਹੈਦਰਾਬਾਦ ਓਪਨ 2020'(11-16 ਅਗਸਤ) ਨੂੰ ਰੱਦ ਕਰਨ ਲਈ ਸਹਿਮਤੀ ਪ੍ਰਗਟਾਈ ਹੈ।
ਇਹ ਟੂਰਨਾਮੈਂਟ ਬੀਡਬਲਯੂਐਫ ਦੇ ਸੰਸ਼ੋਧਿਤ ਕੈਲੰਡਰ ਦਾ ਹਿੱਸਾ ਸੀ ਜੋ ਮਹਾਂਮਾਰੀ ਦੇ ਕਾਰਨ ਮਾਰਚ 'ਚ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਖੇਡ ਨੂੰ ਬਹਾਲ ਕਰਨ ਲਈ ਬਣਾਇਆ ਗਿਆ ਸੀ। ਬੀਡਬਲਯੂਐਫ ਦੇ ਸਕੱਤਰ ਜਨਰਲ ਥਾਮਸ ਲੁੰਡ ਨੇ ਕਿਹਾ, “ਕੁੱਝ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਹਾਲਾਤ ਬਦਲ ਰਹੇ ਹਨ ਅਤੇ ਇਹ ਬਦਲਦੇ ਰਹਿਣਗੇ ਅਤੇ ਇਸ ਲਈ ਬੀਡਬਲਯੂਐਫ ਨੂੰ ਲੋੜ ਪੈਣ 'ਤੇ ਟੂਰਨਾਮੈਂਟ ਦੀ ਸਥਿਤੀ ਨੂੰ ਅਪਡੇਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ।"