ਹੈਦਰਾਬਾਦ : ਭਾਰਤੀ ਬੈਡਮਿੰਟਨ ਦੇ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਓਲੰਪਿਕ ਵਿੱਚ ਭਾਰਤੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਕਿਹਾ ਕਿ ਹੁਣ ਵੀ ਦੇਸ਼ ਵਿੱਚ ਬੈਡਮਿੰਟਨ ਲਈ ਕੋਚ ਅਤੇ ਜ਼ਿਆਦਾ ਸਾਧਨਾਂ ਦੀ ਲੋੜ ਹੈ।
ਟੋਕਿਓ ਓਲੰਪਿਕ 'ਚ ਭਾਰਤੀ ਖਿਡਾਰੀਆਂ ਤੋਂ ਤੁਹਾਨੂੰ ਕੀ ਉਮੀਦ ਹੈ?
'ਪਿਛਲੇ ਓਲੰਪਿਕ ਦੀ ਗੱਲ ਕਰੀਏ ਤਾਂ ਹਰ ਵਾਰ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਪ੍ਰਦਰਸ਼ਨ ਖਿਡਾਰੀਆਂ ਤੋਂ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਵਿਸ਼ਵ ਪੱਧਰ ਉੱਤੇ ਮੁਕਾਬਲਾ ਵੱਧ ਸਖ਼ਤ ਹੋ ਗਿਆ ਹੈ ਪਰ ਸਾਡੇ ਖਿਡਾਰੀ ਵੀ ਵਧੀਆਂ ਖੇਡ ਰਹੇ ਹਨ। ਮੈਂ ਉਮੀਦ ਕਰ ਰਿਹਾ ਹਾਂ ਕਿ ਰਿਓ ਓਲੰਪਿਕ ਤੋਂ ਵਧੀਆ ਪ੍ਰਦਰਸ਼ਨ ਇਸ ਵਾਰ ਖਿਡਾਰੀ ਕਰਨਗੇ।'
ਪੀਵੀ ਸਿੰਧੂ ਦਾ ਲਗਾਤਾਰ ਫ਼ਾਇਨਲ ਵਿੱਚ ਹਾਰ ਦਾ ਕਾਰਨ
'ਨਿਸ਼ਚਿਤ ਰੂਪ ਤੋਂ ਸੁਧਾਰ ਦੀ ਲੋੜ ਹੈ। ਸਿੰਧੂ ਸਾਰੇ ਪਾਸੇ ਪੱਕੀ ਨਹੀਂ ਹੈ ਪਰ ਜਿਸ ਤਰ੍ਹਾਂ ਸਿੰਧੂ ਪਿਛਲੇ ਸਾਲ ਤੋਂ ਹੁਣ ਤੱਕ 6-7 ਫ਼ਾਇਨਲ ਖੇਡੀ ਹੈ ਅਤੇ BWF ਵਰਲਡ ਟੂਰ ਫ਼ਾਇਨਲਜ਼ ਵੀ ਆਪਣੇ ਨਾਂਅ ਕੀਤਾ। ਸਿੰਧੂ ਨੇ ਸਾਰੇ ਖਿਡਾਰੀਆਂ ਨੂੰ ਹਰਾਇਆ। ਹਾਲ ਹੀ ਵਿੱਚ ਉਸ ਨੇ ਇੰਡੋਨੇਸ਼ੀਆ ਓਪਨ ਵਿੱਚ ਵੀ ਫ਼ਾਇਨਲ ਖੇਡਿਆ ਹੈ। ਇਸ ਵਿੱਚ ਉਸ ਨੇ ਚੇਨ ਯੂਫੇਈ ਨੂੰ ਸੌਖਿਆ ਹੀ ਹਰਾ ਦਿੱਤਾ। ਓਕੁਹਾਰਾ ਤੋਂ ਵੀ ਮੈਚ ਜਿੱਤੀ। ਫਾਇਨਲ ਵਿੱਚ ਵੀ ਉਹ ਵਧੀਆ ਕਰੇ ਅਜਿਹੀ ਮੈਨੂੰ ਉਮੀਦ ਹੈ।'
ਕੀ ਤੁਹਾਨੂੰ ਹਾਲੇ ਵੀ ਕੋਚ ਦੀ ਲੋੜ ਹੈ?
ਜਿਸ ਤਰ੍ਹਾਂ ਬੈਡਮਿੰਟਨ ਅਤੇ ਖਿਡਾਰੀਆਂ ਦਾ ਪੱਧਰ ਉੱਚਾ ਹੋਇਆ ਹੈ। ਉਸੇ ਤਰ੍ਹਾਂ ਸਾਡੀ ਸੋਚ ਉੱਚੀ ਨਹੀਂ ਹੋਈ ਅਤੇ ਸਾਡੀਆਂ ਤਿਆਰੀਆਂ ਵੀ ਵਧੀਆ ਨਹੀਂ ਹਨ। ਜੇ ਖਿਡਾਰੀ ਅੱਗੇ ਵਧਦਾ ਹੈ ਤਾਂ ਉਸ ਦੇ ਨਾਲ ਸਹੂਲਤ ਵੀ ਵਧਣੀ ਚਾਹੀਦੀ ਹੈ। ਸਾਡੇ ਕੋਲ ਕੋਚ, ਮੈਂਟਲ ਟ੍ਰੇਨਰ, ਫ਼ਿਜ਼ਿਓਥੈਰੇਪਿਸਟ ਨਹੀਂ ਹਨ। ਸਾਨੂੰ ਇੰਨ੍ਹਾਂ ਸਭ ਚੀਜ਼ਾਂ ਉੱਤੇ ਧਿਆਨ ਦੇਣ ਦੀ ਲੋੜ ਹੈ।
ਪਿਛਲੇ ਕੁੱਝ ਸਾਲਾਂ ਵਿੱਚ ਇਹ ਪ੍ਰਸ਼ਾਸਨ ਦੀ ਕਮੀ ਰਹੀ ਹੈ ਕਿ ਸਾਨੂੰ ਜੋ ਵੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਨ੍ਹਾਂ ਦਾ ਹੱਲ ਨਹੀਂ ਨਿਕਲਿਆ ਹੈ।