ਨਵੀਂ ਦਿੱਲੀ: ਆਪਣੇ ਸੋਧ ਕੀਤੇ ਕੈਲੰਡਰ ਵਿੱਚ 5 ਮਹੀਨੇ ਵਿੱਚ 22 ਟੂਰਨਾਮੈਂਟ ਪਾਉਣ ਦੇ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਵਿਸ਼ਵ ਬੈਡਮਿੰਟਨ ਮਹਾਂਸੰਘ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਰੁਕੀਆਂ ਹੋਈਆਂ ਓਲੰਪਿਕ ਕੁਆਲੀਫ਼ਿਕੇਸ਼ਨ ਪ੍ਰਕਿਰਿਆਵਾਂ ਅਗਲੇ ਸਾਲ ਫ਼ਿਰ ਸ਼ੁਰੂ ਹੋਣਗੀਆਂ, ਜਿਸ ਵਿੱਚ ਖਿਡਾਰੀਆਂ ਦੇ ਪਹਿਲਾਂ ਵਾਲੇ ਰੈਂਕਿੰਗ ਅੰਕ ਬਰਕਰਾਰ ਰਹਿਣਗੇ।
ਬੀਡਬਲਿਊਐਫ਼ ਨੇ ਕਿਹਾ ਕਿ ਇਸ ਸਾਲ ਸੋਧ ਕੀਤੇ ਕੈਲੰਡਰ ਵਿੱਚ ਐਲਾਨੇ ਟੂਰਨਾਮੈਂਟ ਓਲੰਪਿਕ ਕੁਆਲੀਫ਼ਾਇਰ ਨਹੀਂ ਮੰਨੇ ਜਾਣਗੇ। ਖਿਡਾਰੀਆਂ ਨੇ ਪ੍ਰੋਗਰਾਮ ਨੂੰ ਅਤਿ ਵਿਅਸਤ ਦੱਸਦੇ ਹੋਏ ਇਸ ਦੀ ਕਾਫ਼ੀ ਆਲੋਚਨਾ ਕੀਤੀ ਸੀ।
ਬੀਡਬਲਿਊਐੱਫ਼ ਨੇ ਇੱਕ ਵਿਗਿਆਪਨ ਵਿੱਚ ਕਿਹਾ ਕਿ ਵਧੀ ਹੋਈ ਕੁਆਲੀਫ਼ਿਕੇਸ਼ਨ ਮਿਆਦ 2021 ਵਿੱਚ ਪਹਿਲੇ ਤੋਂ 17ਵੇਂ ਹਫ਼ਤੇ ਦੇ ਵਿਚਕਾਰ ਹੋਵੇਗੀ। ਇਸ ਵਿੱਚ ਮੁਲਤਵੀ ਹੋਏ, ਰੋਕੇ ਗਏ ਅਤੇ ਰੱਦ ਕੀਤੇ ਗਏ ਟੂਰਨਾਮੈਂਟ ਕਰਵਾਏ ਜਾਣਗੇ। ਇਹ ਸਾਰੇ ਟੂਰਨਾਮੈਂਟ 2021 ਦੇ 17ਵੇਂ ਹਫ਼ਤੇ ਤੋਂ ਪਹਿਲਾਂ ਹੀ ਹੋ ਜਾਣੇ ਚਾਹੀਦੇ।