ਨਵੀਂ ਦਿੱਲੀ : ਥਾਮ ਅਤੇ ਉਬੇਰ ਕੱਪ ਫ਼ਾਇਨਲਜ਼ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ ਬੁੱਧਵਾਰ ਨੂੰ ਦੂਸਰੀ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ। ਵਿਸ਼ਵ ਬੈਟਮਿੰਟਨ ਸੰਘ (BWF) ਨੇ ਹੁਣ ਇੰਨ੍ਹਾਂ ਦੋਵਾਂ ਵਿਸ਼ਵੀ ਟੀਮ ਚੈਂਪਿਅਨਸ਼ਿਪਾਂ ਨੂੰ 3 ਤੋਂ 11 ਅਕਤੂਬਰ ਦਰਮਿਆਨ ਡੈਨਮਾਰਕ ਦੇ ਆਰਥਸ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਇੰਨ੍ਹਾਂ ਟੂਰਨਾਮੈਂਟਾਂ ਨੂੰ 16 ਤੋਂ 24 ਮਈ ਦੇ ਦਰਮਿਆਨ ਕਰਵਾਇਆ ਜਾਣਾ ਸੀ ਪਰ ਵਿਸ਼ਵ ਭਰ ਵਿੱਚ ਫ਼ੈਲੀ ਮਹਾਂਮਾਰੀ ਦੇਕਾਰਨ 20 ਮਾਰਚ ਨੂੰ ਇੰਨ੍ਹਾਂ ਨੂ 15 ਤੋਂ 23 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
ਬੀਡਬਲਿਊਐੱਫ਼ ਨੇ ਬੁੱਧਵਾਰ ਨੂੰ ਫ਼ਿਰ ਤੋਂ ਇੰਨ੍ਹਾਂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ। ਉੁਸ ਨੇ ਕਿਹਾ ਕਿ ਸਤੰਬਰ ਤੋਂ ਪਹਿਲਾਂ ਇਸ ਦਾ ਪ੍ਰਬੰਧ ਕਰਨਾ ਸੰਭਵ ਨਹੀਂ ਹੈ।