ਬਾਸੇਲ (ਸਵਿਟਜ਼ਰਲੈਂਡ) :ਭਾਰਤੀ ਬੈਡਮਿੰਟਨ ਖਿਡਾਰੀ ਬੀ.ਸਾਈ.ਪ੍ਰਣੀਤ ਦੁਨੀਆਂ ਦੀ 5ਵੀਂ ਤਰਜੀਹ ਪ੍ਰਾਪਤ ਅਤੇ ਓਲੰਪਿਕ ਚੈਂਪੀਅਨ ਚੇਨ ਲੋਂਗ ਨੂੰ ਹਰਾ ਕੇ ਸਵਿਸ ਓਪਨ ਦੇ ਪੁਰਸ਼ ਸਿੰਗਲ ਦੇ ਫ਼ਾਇਨਲ ਵਿੱਚ ਪਹੁੰਚ ਗਏ ਹਨ।
22ਵੀਂ ਤਰਜੀਹ ਪ੍ਰਾਪਤ ਪ੍ਰਣੀਤ ਨੇ ਸ਼ਨਿਚਰਵਾਰ ਨੂੰ ਖੇਡ ਗਏ ਸੈਮੀਫ਼ਾਇਨਲ ਵਿੱਚ ਰਿਓ ਓਲੰਪਿਕ ਵਿੱਚ ਸੋਨ ਤਮਗ਼ਾ ਜੇਤੂ ਚੇਨ ਲੋਂਗ ਨੂੰ 21-18 ਅਤੇ 21-13 ਨੂੰ ਹਰਾਇਆ।