ਸੁਰਸਿੰਘ : ਸੱਚਖੰਡ ਵਾਸੀ ਬਾਬਾ ਸੋਹਣ ਸਿੰਘ ਦੀ ਬਰਸੀ ਮੌਕੇ ਸਰਕਾਰੀ ਹਾਈ ਸਕੂਲ ਵਿਖੇ ਬੱਚਿਆਂ ਦਾ ਖੇਡ ਕੈਂਪ ਲਾਇਆ ਗਿਆ, ਜਿਸ ਵਿੱਚ ਬੱਚਿਆਂ ਦੇ ਸਰੀਰਕ ਫਿੱਟਨੈਸ ਲਈ ਟ੍ਰੇਨਿੰਗ, ਫੁੱਟਬਾਲ, ਕੁਸ਼ਤੀ, ਵਾਲੀਬਾਲ ਅਤੇ ਐਥਲੈਟਿਕਸ ਆਦਿ ਦੀ ਕੋਚਿੰਗ ਦਿੱਤੀ ਗਈ।
ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲਾਇਆ 5 ਰੋਜ਼ਾ ਖੇਡ ਕੈਂਪ
ਅੰਮ੍ਰਿਤਸਰ ਦੇ ਸੁਰਸਿੰਘ ਵਿਖੇ ਬਾਬਾ ਸੋਹਣ ਸਿੰਘ ਦੀ ਬਰਸੀ ਮੌਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਫ਼ਿਟਨੈੱਸ ਅਤੇ ਟ੍ਰੇਨਿੰਗ ਕੈਂਪ ਲਾ ਕੇ ਸਿਖਲਾਈ ਦਿੱਤੀ ਗਈ।
ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ ਦੀ ਰਹਿਨੁਮਾਈ ਹੇਠ ਬਾਬਾ ਸਿੱਧੀ ਚੰਦ ਸਪੋਰਟਸ ਕਲੱਬ ਸੁਰਸਿੰਘ ਵਲੋਂ ਗੁਰਚਰਨ ਸਿੰਘ ਢਿੱਲੋਂ ਦੀ ਅਗਵਾਈ ਅਤੇ ਮਾਹਰਾਂ ਕੋਚਾਂ ਦੀ ਦੇਖ-ਰੇਖ ਵਿੱਚ ਖੇਡ ਕੈਂਪ ਲਾ ਕੇ 400 ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ।
ਇਸ ਦੌਰਾਨ ਬੱਚਿਆਂ ਤੋਂ ਕੋਈ ਫ਼ੀਸ ਨਹੀਂ ਲਈ ਗਈ ਅਤੇ ਅਮਰੀਕਾ ਵਾਸੀ ਜਗਦੀਸ਼ ਸਿੰਘ ਢਿੱਲੋਂ ਤੇ ਸਾਬਕਾ ਸਰਪੰਚ ਸਵਰਨ ਸਿੰਘ ਢਿੱਲੋਂ ਵੱਲੋਂ ਮੁਫ਼ਤ ਕਿੱਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਵੱਖ-ਵੱਖ ਪੱਧਰਾਂ ਤੇ ਖੇਡ ਰਹੇ ਅਤੇ ਖੇਡ ਚੁੱਕੇ ਖਿਡਾਰੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਮਗ਼ਿਆਂ ਨਾਲ ਸਨਮਾਨਿਤ ਕੀਤਾ ਗਿਆ।