ਪਟਿਆਲਾ : ਕਮਲਪ੍ਰੀਤ ਕੌਰ ਨੇ ਫ਼ੈਡਰੇਸ਼ਨ ਕੱਪ ਦੇ ਪਹਿਲੇ ਦਿਨ ਔਰਤਾਂ ਦੀ ਚੱਕਾ-ਸੁੱਟ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤ ਕੇ ਏਸ਼ੀਆਈ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ ਹੈ।
ਪਟਿਆਲਾ ਕਮਲਪ੍ਰੀਤ ਅਤੇ ਸ਼ਿਵਪਾਲ ਨੇ ਏਸ਼ੀਆਈ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫ਼ਾਈ - Kamalpreet Kaur
ਪੰਜਾਬ ਦੀ 21 ਸਾਲਾ ਦੀ ਕਮਲਪ੍ਰੀਤ ਨੇ 60.25 ਮੀਟਰ ਦਾ ਥਰੋ ਸੁੱਟ ਕੇ ਏਸ਼ੀਆਈ ਚੈਂਪੀਅਨਸ਼ਿਪ ਕੁਆਲੀਫ਼ਾਈ ਕੀਤਾ।
ਕਮਲਪ੍ਰੀਤ ਅਤੇ ਸ਼ਿਵਪਾਲ।
ਸ਼ਿਵਪਾਲ ਸਿੰਘ ਨੇ ਵੀ ਦੋਹਾ ਵਿੱਚ 19 ਤੋਂ 24 ਅਪ੍ਰੈਲ ਤੱਕ ਹੋਣ ਵਾਲੇ ਮੁਕਾਬਲੇ ਲਈ ਕੁਆਲੀਫ਼ਾਈ ਕਰ ਲਿਆ ਹੈ। ਉਸ ਨੇ ਪੁਰਸ਼ਾਂ ਦੀ ਜੈਵਲਿਨ ਥਰੋ ਮੁਕਾਬਲੇ ਵਿੱਚ ਕੁਆਲੀਫ਼ਾਇੰਗ ਮਾਰਕ ਹਾਸਲ ਕਰ ਲਿਆ ਹੈ।
ਸੀਮਾ ਪੁਨੀਆ ਇਸ ਵਾਰ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਨਹੀਂ ਖੇਡ ਰਹੀ ਹੈ। ਪੰਜਾਬ ਦੀ 21 ਸਾਲਾ ਦੀ ਕਮਲਪ੍ਰੀਤ ਨੇ 60.25 ਮੀਟਰ ਦਾ ਥਰੋ ਸੁੱਟਿਆ ਜਦਕਿ ਏਸ਼ੀਆਈ ਚੈਂਪੀਅਨਸ਼ਿਪ ਦਾ ਕੁਆਲੀਫ਼ਾਈ ਮਾਰਕ 58.50 ਮੀਟਰ ਸੀ।