ਨਵੀ ਦਿੱਲੀ: ਭਾਰਤ ਦੀ ਅਪੂਰਵੀ ਚੰਦੇਲਾ ਨੇ ਕੌਮਾਂਤਰੀ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ (ਆਈਐੱਸਐੱਸਐੱਫ਼) ਵਿੱਚ ਮਹਿਲਾਵਾਂ ਦੀ 10 ਮੀਟਰ ਏਅਰ ਰਾਇਫ਼ਲ ਮੁਕਾਬਲੇ ਵਿਚ ਸਨਿੱਚਰਵਾਰ ਨੂੰ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਮਗ਼ਾ ਜਿੱਤਿਆ। ਅਪੂਰਵੀ ਨੇ 252.9 ਅੰਕ ਲੈ ਕੇ ਵਿਸ਼ਵ ਰਿਕਾਰਡ ਬਣਾਇਆ।
ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਅਪੂਰਵੀ ਚੰਦੇਲਾ ਨੇ ਸੋਨ ਤਮਗ਼ਾ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ - new delhi
ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਦੀ ਅਪੂਰਵੀ ਚੰਦੇਲ ਨੇ ਮਾਰੀ ਬਾਜ਼ੀ। ਚੀਨ ਦੇ ਖਿਡਾਰੀਆਂ ਨੂੰ ਹਰਾ ਕੇ ਸੋਨ ਤਮਗ਼ਾ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ
ਅਪੂਰਵੀ ਚੰਦੇਲਾ
ਚੀਨ ਦੇ ਨਿਸ਼ਾਨੇਬਾਜ਼ਾਂ ਨੇ ਚਾਂਦੀ ਅਤੇ ਕਾਂਸੇ ਦੇ ਤਮਗ਼ੇ ਹਾਸਲ ਕੀਤੇ। ਚੀਨ ਦੇ ਖਿਡਾਰੀਆਂ ਨੇ 251.8 ਅਤੇ 230.4 ਅੰਕਾਂ ਦੇ ਨਾਲ ਚਾਂਦੀ ਅਤੇ ਕਾਂਸੇ ਦੇ ਤਮਗ਼ੇ ਹਾਸਲ ਕੀਤੇ।