ਨਵੀਂ ਦਿੱਲੀ: ਭਾਰਤ ਦੇ 16 ਸਾਲਾ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਐੱਫ਼) ਦੇ ਵਿਸ਼ਵ ਕੱਪ 'ਚ ਸੋਨ ਤਮਗ਼ਾ ਜਿੱਤਿਆ ਹੈ। ਸੌਰਵ ਨੇ ਨਿਸ਼ਾਨੇਬਾਜ਼ੀ 'ਚ 245 ਅੰਕ ਹਾਸਲ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਯੂਕਰੇਨ ਦੇ ਓਲੇਹ ਓਮੇਲਚੁਕ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ।
ISSF ਵਿਸ਼ਵ ਕੱਪ: 16 ਸਾਲਾ ਸੌਰਵ ਨੇ ਜਿੱਤਿਆ ਸੋਨ ਤਮਗ਼ਾ, ਤੋੜਿਆ ਵਿਸ਼ਵ ਰਿਕਾਰਡ - ISSF World Cup 2019
16 ਸਾਲਾ ਭਾਰਤੀ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਆਈਐੱਸਐੱਸਐੱਫ਼ ਵਿਸ਼ਵ ਕੱਪ 'ਚ ਜਿੱਤਿਆ ਸੋਨ ਤਮਗ਼ਾ। ਯੂਕਰੇਨ ਦੇ ਓਲੇਹ ਓਮੇਲਚੁਕ ਦਾ ਤੋੜਿਆ ਰਿਕਾਰਡ। ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੌਰਵ ਨੇ ਹਾਸਲ ਕੀਤੇ 245 ਅੰਕ।
16 ਸਾਲਾ ਸੌਰਵ ਨੇ ਜਿੱਤਿਆ ਸੋਨ ਤਮਗ਼ਾ
ਸਰਬੀਆ ਦੇ ਦਾਮੀ ਮਿਕੇਚ 239.3 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ ਜਦਕਿ ਚੀਨ ਦੇ ਵੇਈ ਪਾਂਗ 215.2 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ। ਆਪਣੀ ਵਧੀਆ ਸ਼ੁਰੂਆਤ ਦੇ ਨਾਲ ਸੌਰਵ ਪਹਿਲੀ ਲੜੀ ਤੋਂ ਬਾਅਦ ਸਰਬੀਆ ਦੇ ਨਿਸ਼ਾਨੇਬਾਜ਼ ਨਾਲ ਬਰਾਬਰੀ 'ਤੇ ਸਨ। ਦੂਜੀ ਲੜੀ 'ਚ ਵੀ ਸੌਰਵ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਅਭਿਸ਼ੇਕ ਵਰਮਾ ਅਤੇ ਰਵਿੰਦਰ ਸਿੰਘ ਫਾਈਨਲ ਲਈ ਕਵਾਲੀਫ਼ਾਈ ਨਹੀਂ ਕਰ ਸਕੇ। ਦੋਵਾਂ ਨੇ ਕੁਵਾਲੀਫ਼ਿਕੇਸ਼ਨ ਰਾਊਂਡ 'ਚ 576 ਸਕੋਰ ਬਣਾਏ।