ਮੁੰਬਈ: ਜ਼ੀ5 ਜਲਦੀ ਹੀ ਇੱਕ ਅਨੋਖੀ ਮਨੋਵਿਗਿਆਨਿਕ ਥ੍ਰਿਲਰ ਵੈੱਬ ਸੀਰੀਜ਼ 'ਮਾਫੀਆ' ਨੂੰ ਰਿਲੀਜ਼ ਕਰਨ ਲਈ ਤਿਆਰ ਹੈ, ਜਿਸ ਦਾ ਪ੍ਰੀਮਿਅਰ 10 ਜੁਲਾਈ ਨੂੰ ਕੀਤਾ ਜਾਵੇਗਾ। ਹਾਲ ਹੀ ਵਿੱਚ ਸ਼ੋਅ ਦੇ ਟ੍ਰੇਲਰ ਨੂੰ ਜਾਰੀ ਕੀਤਾ ਗਿਆ ਹੈ। ਇਸ ਟ੍ਰੇਲਰ ਵਿੱਚ ਦੋਸਤਾਂ ਦੀ ਰੀ-ਯੂਨੀਅਨ ਨੂੰ ਪੇਸ਼ ਕੀਤਾ ਗਿਆ ਹੈ। ਟ੍ਰੇਲਰ ਦੀ ਸ਼ੁਰੂਆਤ ਦੋਸਤਾਂ ਦੇ ਗਰੁੱਪ ਨਾਲ ਇੱਕ ਕਾਲੇ ਸੰਘਣੇ ਜੰਗਲ ਵਿੱਚ ਰੀ-ਯੂਨੀਅਨ ਦੇ ਸ਼ਾਰਟਸ ਨਾਲ ਹੁੰਦੀ ਹੈ, ਕੀ ਉਹ ਅਸਲ ਵਿੱਚ ਚੰਗੇ ਦੋਸਤ ਨੇ? ਟ੍ਰੇਲਰ ਵਿੱਚ ਸ਼ੋਅ ਦੀ ਕਹਾਣੀ ਨੂੰ ਅੱਗੇ ਵਧਾਇਆ ਜਾਂਦਾ ਹੈ, ਜਦ ਇਹ ਗਰੁੱਪ ਮਾਫੀਆ ਨਾਮਕ ਇੱਕ ਖੇਡ ਦੀ ਸ਼ੁਰੂਆਤ ਕਰਦਾ ਹੈ।
ਜ਼ੀ5 ਦੇ ਨਵੇਂ ਸ਼ੋਅ 'ਮਾਫੀਆ' ਦਾ ਟ੍ਰੇਲਰ ਜਾਰੀ - ਬਿਰਸਾ ਦਾਸਗੁਪਤਾ
ਵੈੱਬ ਸੀਰੀਜ਼ 'ਮਾਫੀਆ' ਜ਼ੀ5 ਉੱਤੇ 10 ਜੁਲਾਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇਸ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਦੋਸਤਾਂ ਦੀ ਰੀ-ਯੂਨੀਅਨ ਨੂੰ ਪੇਸ਼ ਕੀਤਾ ਗਿਆ ਹੈ। ਇਹ ਵੈੱਬ ਸੀਰੀਜ਼ ਬਿਰਸਾ ਦਾਸਗੁਪਤਾ ਵੱਲੋਂ ਨਿਰਦੇਸ਼ਿਤ ਤੇ ਐਸ.ਕੇ ਮੂਵੀਜ਼ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ।
'ਮਾਫੀਆ' ਦੇ ਅਦਾਕਾਰ ਨਮਿਤ ਦਾਸ ਨੇ ਕਿਹਾ, "ਸ਼ੋਅ ਕਾਫ਼ੀ ਦਿਲਚਸਪ ਤੇ ਮਨੋਵਿਗਿਆਨਿਕ ਥ੍ਰਿਲਰ ਦਾ ਸਹੀ ਮਿਸ਼ਰਨ ਹੈ। ਟ੍ਰੇਲਰ ਵਿੱਚ ਸਿਰਫ਼ ਬੈਕਗ੍ਰਾਉਂਡ ਕਹਾਣੀ ਦੀ ਇੱਕ ਝਲਕ ਨੂੰ ਸਾਂਝਾ ਕੀਤਾ ਗਿਆ ਹੈ, ਪਰ ਅਸਲੀ ਟਵਿਸਟ ਉਦੋਂ ਆਉਂਦਾ ਹੈ ਜਦ ਕਿਰਦਾਰ ਖੇਡ ਖੇਡਣਾ ਸ਼ੁਰੂ ਕਰਦਾ ਹਨ, ਜੋ ਸ਼ੋਅ ਦੀ ਕਹਾਣੀ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਜੀਵਨ ਦੇ ਇਸ ਖੇਡ ਵਿੱਚ ਕੌਣ ਬਚੇਗਾ ਤੇ ਕੌਣ ਇੱਕ-ਦੂਸਰੇ ਦੇ ਖ਼ਿਲਾਫ਼ ਲੜੇਗਾ, ਇਹ ਜਾਨਣ ਲਈ ਦਰਸ਼ਕਾਂ ਨੂੰ 10 ਜੁਲਾਈ ਨੂੰ ਜ਼ੀ5 ਉੱਤੇ ਸ਼ੋਅ ਨੂੰ ਦੇਖਣਾ ਹੋਵੇਗਾ। ਮੈਂ ਅਸਲ ਵਿੱਚ ਇਸ ਸ਼ੋਅ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹਾਂ।"
ਇਹ ਸ਼ੋਅ ਮਸ਼ਹੂਰ ਸੋਸ਼ਲ ਡਿਡਕਸ਼ਨ ਬੋਰਡ ਗੇਮ 'ਮਾਫੀਆ' ਉੱਤੇ ਆਧਾਰਿਤ ਹੈ। ਬਿਰਸਾ ਦਾਸਗੁਪਤਾ ਵੱਲੋਂ ਨਿਰਦੇਸ਼ਿਤ ਤੇ ਐਸ.ਕੇ ਮੂਵੀਜ਼ ਵੱਲੋਂ ਪ੍ਰੋਡਿਊਸ ਇਹ ਸ਼ੋਅ 10 ਜੁਲਾਈ ਨੂੰ ਜ਼ੀ5 ਉੱਤੇ ਪ੍ਰਸਾਰਿਤ ਹੋਵੇਗਾ।