ਕ੍ਰਿਕਟਰ ਤੋਂ ਅਦਾਕਾਰ ਬਣੇ ਯੁਵੀ - CRICKET
ਹਾਲ ਹੀ ਦੇ ਵਿੱਚ ਕੌਮਾਂਤਰੀ ਕ੍ਰਿਕਟ ਕਰੀਅਰ ਨੂੰ ਅਲਵੀਦਾ ਕਰ ਚੁੱਕੇ ਯੁਵਰਾਜ ਬਹੁਤ ਛੇਤੀ ਵੈੱਬ ਸੀਰਿਜ਼ 'ਦੀ ਆਫ਼ਿਸ' 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਫ਼ੋੇੋਟੋ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ ਨੂੰ ਹਾਲ ਹੀ ਦੇ ਵਿੱਚ ਅਲਵੀਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਯੁਵਰਾਜ ਕੈਨੇਡਾ ਗਲੋਬਲ ਦੀ ਟੀ 20 ਲੀਗ ਖੇਡਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯੁਵਰਾਜ ਸਿੰਘ ਅਦਾਕਾਰੀ ਵੱਲ ਵੀ ਆਪਣਾ ਰੁੱਖ ਕਰ ਚੁੱਕੇ ਹਨ। ਬਹੁਤ ਛੇਤੀ ਯੁਵਰਾਜ ਇਕ ਵੈੱਬ ਸੀਰਿਜ਼ ਦੇ ਵਿੱਚ ਬਤੌਰ ਅਦਾਕਾਰ ਕੰਮ ਕਰਨ ਜਾ ਰਹੇ ਹਨ।