ਚੰਡੀਗੜ੍ਹ: ਅਕਸਰ ਹੀ ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਹੈ। ਫਿਰ ਚਾਹੇ ਉਹ ਫੋਟੋ ਉਸ ਦੀ ਸ਼ੂਟਿੰਗ ਦੀ ਹੋਵੇ, ਯਾਤਰਾ ਜਾਂ ਆਉਣ ਵਾਲੀ ਫਿਲਮ ਦੀ ਹੋਵੇ, ਉਹ ਆਪਣੇ ਫੈਨਸ ਦਾ ਨਾਲ ਕੁਝ ਵੀ ਸ਼ੇਅਰ ਕਰਨ ਤੋਂ ਪਰਹੇਜ਼ ਨਹੀਂ ਕਰਦੀ। ਇਸ ਵਾਰ ਫਿਰ ਨਿਮਰਤ ਨੇ ਆਪਣੇ ਚਾਹੁੰਣ ਵਾਲਿਆਂ ਲਈ ਇੱਕ ਇਸੇ ਤਰ੍ਹਾਂ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਉਹ ਆਪਣੇ ਸਟਾਰ ਦਿਲਜੀਤ ਦੋਸਾਂਝ ਨਾਲ ਆਪਣੀ ਆਉਣ ਵਾਲੀ ਫਿਲਮ 'ਜੋੜੀ' ਦੀ ਇੱਕ ਝਲਕ ਸਾਂਝੀ ਕਰ ਰਹੀ ਹੈ।
ਖਹਿਰਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਦੇ ਸਨੀਕ-ਪੀਕ 'ਚ ਸਿੰਗਰ ਦਿਲਜੀਤ ਦੋਸਾਂਝ (Diljit Dosanjh) ਚੈਕ ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਨੇ ਚਿੱਟੀ ਪੱਗ ਨਾਲ ਆਪਣੇ ਲੁੱਕ ਨੂੰ ਕੰਪਲਿਟ ਕੀਤਾ ਹੈ। ਨਿਮਰਤ ਉਸ ਦੇ ਨਾਲ ਹੀ ਪਿੱਛੇ ਹੱਟ ਕੇ ਬੈਠੀ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਨਿਮਰਤ ਲਾਲ ਤੇ ਹਰੇ ਰੰਗ ਦੇ ਪੰਜਾਬੀ ਸੂਟ ਵਿੱਚ ਦਿਖਾਈ ਦੇ ਰਹੀ ਹੈ।