ਚੰਡੀਗੜ੍ਹ: ਪੰਜਾਬੀਆਂ ਦੇ ਦਿਲ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਗੀਤ 'ਇੱਕ ਸੀ ਪਾਗਲ' ਦੀ ਵੀਡੀਓ ਜਾਰੀ ਹੋ ਚੁੱਕੀ ਹੈ। ਜਿਸ ਦੀ ਜਾਣਕਾਰੀ ਬੱਬੂ ਮਾਨ ਵਲੋਂ ਆਪਣੇ ਪ੍ਰਸ਼ੰਸਕਾਂ ਨੂੰ ਇੰਸਟਾਗ੍ਰਾਮ ਰਾਹੀ ਦਿੱਤੀ ਗਈ ਹੈ।
ਬੱਬੂ ਮਾਨ ਵਲੋਂ ਪੰਜਾਬੀ ਇੰਡਸਟਰੀ ਨੂੰ ਜਿਥੇ ਕਈ ਹਿੱਟ ਗੀਤ ਦਿੱਤੇ ਹਨ, ਉਥੇ ਹੀ ਬੱਬੂ ਮਾਨ ਵਲੋਂ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਗਈਆਂ ਹਨ। ਬੱਬੂ ਮਾਨ ਦੇ ਕਈ ਗੀਤ ਹਿੰਦੀ ਫਿਲਮਾਂ 'ਚ ਵੀ ਆ ਚੁੱਕੇ ਹਨ।