ਪੰਜਾਬ

punjab

ETV Bharat / sitara

ਕਪਿਲ ਦੇ ਸ਼ੋਅ ਤੋਂ ਵੀਡੀਓ ਹੋਈ ਵਾਇਰਲ - instagram

ਇੰਸਟਾਗ੍ਰਾਮ 'ਤੇ ਸੋਨੀ ਟੀ.ਵੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ ,ਜਿਸ 'ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਤੇ ਰੈਮੋ ਸਾੜੀ 'ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ

By

Published : Apr 1, 2019, 11:47 PM IST

ਹੈਦਰਾਬਾਦ: 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮਸ਼ਹੂਰ ਕੋਰੀਓਗ੍ਰਾਫਰ ਰੈਮੋ ਤੇ ਗਣੇਸ਼ ਸਾੜੀ ਵਾਲੇ ਪਹਿਰਾਵੇ 'ਚ ਡਾਂਸ ਕਰਦੇ ਵਿਖਾਈ ਦੇ ਰਹੇ ਹਨ। ਇਸ ਵੀਡੀਓ ਤੋਂ ਸਾਫ਼ ਪੱਤਾ ਲੱਗ ਰਿਹਾ ਹੈ ਕਿ ਇਸ ਐਪੀਸੋਡ ਦੇ ਵਿੱਚ ਕਪਿਲ ਨੇ ਰੈਮੋ ਤੇ ਗਣੇਸ਼ ਦੇ ਨਾਲ ਖ਼ੂਬ ਮਾਖੌਲ ਕੀਤਾ ਹੈ।


ਦੱਸਣਯੋਗ ਹੈ ਕਿ ਸੋਨੀ ਟੀ.ਵੀ ਨੇ ਆਪਣੇ ਆਫ਼ੀਸ਼ਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਗਣੇਸ਼ ਤੇ ਰੈਮੋ, ਪ੍ਰਿਅੰਕਾ ਤੇ ਦੀਪਿਕਾ ਦੇ ਗੀਤ 'ਪਿੰਗਾ ਗਾ ਪੋਰੀ' 'ਤੇ ਡਾਂਸ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਸ਼ੋਅ ਦੀ ਸਾਰੀ ਟੀਮ ਨੇ ਐਡਵਾਂਸ 'ਚ ਕਪਿਲ ਦਾ ਜਨਮ ਦਿਨ ਵੀ ਮਨਾਇਆ।ਇਹ ਵੀਡੀਓ ਸਾਰੇ ਹੀ ਸੋਸ਼ਲ ਪਲੈਟਫ਼ਾਰਮ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ABOUT THE AUTHOR

...view details