ਪੰਜਾਬ

punjab

ETV Bharat / sitara

ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦੇਹਾਂਤ, ਹਿੰਦੀ ਤੇ ਪੰਜਾਬੀ ਫਿਲਮਾਂ 'ਚ ਨਿਭਾਏ ਕਈ ਅਹਿਮ ਰੋਲ - ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦੇਹਾਂਤ

ਹਿੰਦੀ ਅਤੇ ਪੰਜਾਬੀ ਟੀਵੀ ਜਗਤ ਦੇ ਨਾਮੀ ਕਲਾਕਾਰ ਰੰਜਨ ਸਹਿਗਲ ਦਾ 36 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰੰਜਨ ਨੇ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਕਈ ਅਹਿਮ ਰੋਲ ਨਿਭਾਏ ਹਨ।

ਅਦਾਕਾਰ ਰੰਜਨ ਸਹਿਗਲ
ਅਦਾਕਾਰ ਰੰਜਨ ਸਹਿਗਲ

By

Published : Jul 13, 2020, 8:34 AM IST

ਮੁੰਬਈ: ਅਦਾਕਾਰ ਰਣਦੀਪ ਹੁੱਡਾ ਅਤੇ ਐਸ਼ਵਰਿਆ ਰਾਏ ਬੱਚਨ ਦੀ ਫਿਲਮ 'ਸਰਬਜੀਤ' 'ਚ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰੰਜਨ ਸਹਿਗਲ ਹੁਣ ਸਾਡੇ ਵਿੱਚ ਨਹੀਂ ਰਹੇ। ਆਰਗਨ ਫੇਲ ਹੋ ਜਾਣ ਕਾਰਨ ਰੰਜਨ ਸਹਿਗਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਰੰਜਨ ਹਿੰਦੀ ਅਤੇ ਪੰਜਾਬੀ ਟੀਵੀ ਜਗਤ ਦੇ ਨਾਮੀ ਕਲਾਕਾਰ ਸਨ।

ਅਦਾਕਾਰ ਰੰਜਨ ਸਹਿਗਲ

ਸਟੇਜ ਪਲੇਅ ਤੋਂ ਫਿਲਮੀ ਦੁਨੀਆ ਤਕ ਦਾ ਸਫ਼ਰ ਤੈਅ ਕਰਨ ਵਾਲੇ ਸਹਿਗਲ ਦਾ ਮਹਿਜ਼ 36 ਸਾਲਾ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਚੰਡੀਗੜ੍ਹ 'ਚ ਪੜ੍ਹੇ ਲਿਖੇ ਰੰਜਨ ਕਈ ਨਾਮੀ ਸੀਰੀਅਲ ਕ੍ਰਾਈਮ ਪੈਟਰੋਲ, ਰਿਸ਼ਤੋਂ ਸੇ ਬੜੀ ਪ੍ਰਥਾ, ਸਾਵਧਾਨ ਇੰਡੀਆ ਦੇ ਨਾਲ ਨਾਲ ਸ਼ਾਹਰੁਖ ਨਾਲ ਫ਼ਿਲਮ 'ਜ਼ੀਰੋ' ਅਤੇ ਐਸ਼ਵਰੀਆ ਨਾਲ 'ਸਰਬਜੀਤ' ਚ ਆਪਣੀ ਭੂਮਿਕਾ ਨਿਭਾਅ ਚੁੱਕੇ ਹਨ।

ਆਖ਼ਰੀ ਵਾਰ ਰੰਜਨ ਅਦਾਕਾਰਾ ਆਲੀਆ ਭੱਟ ਨਾਲ ਇੱਕ ਸ਼ਾਰਟ ਫਿਲਮ 'ਗੋਇੰਗ ਹੋਮ' 'ਚ ਨਜ਼ਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਰੰਜਨ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹ ਸਾਈਟਕਾ ਦੀ ਬਿਮਾਰੀ ਤੋਂ ਪੀੜਤ ਸਨ। ਮੁੰਬਈ 'ਚ ਇੱਕਲੇ ਹੋਣ ਕਾਰਨ ਉਹ ਆਪਣਾ ਧਿਆਨ ਨਾ ਰੱਖ ਸਕੇ ਇਸ ਲਈ ਵਾਪਸ ਸ਼ਹਿਰ ਪਰਤ ਗਏ ਸਨ। ਉਨਾਂ ਦੇ ਦੇਹਾਂਤ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ 'ਚ ਸੋਕ ਦੀ ਲਹਿਰ ਹੈ।

ਸ਼ਨੀਵਾਰ ਦੀ ਸਵੇਰ ਰੰਜਨ ਨੂੰ ਉਲਟੀ ਹੋਈ ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਪੀਜੀਆਈ ਲੈ ਕੇ ਗਏ ਜਿੱਥੇ ਉਨ੍ਹਾਂ ਨੂੰ ਸਾਹ ਲੈਂਣ 'ਚ ਦਿੱਕਤ ਆ ਰਹੀ ਸੀ। ਰੰਜਨ ਨੂੰ ਖ਼ੂਨ ਦੀਆਂ ਉਲਟੀਆਂ ਵੀ ਹੋਈਆਂ। ਵੈਂਟੀਲੇਟਰ ਦੀ ਡਿਮਾਂਡ ਕੀਤੀ ਗਈ ਪਰ ਸਹੀ ਸਮੇਂ ਤੇ ਵੈਂਟੀਲੇਟਰ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਾਹ ਲੈਂ 'ਚ ਮੁਸ਼ਕਲ ਹੋਣ ਕਾਰਨ ਉਨ੍ਹਾਂ ਦਾ ਕੋਵਿਡ-19 ਟੈਸਟ ਵੀ ਕਰਵਾਇਆ ਗਿਆ ਜੋ ਕਿ ਨੈਗੇਟਿਵ ਪਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਤਿੰਨ ਮਹੀਨਿਆਂ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ ਹੈ।

ABOUT THE AUTHOR

...view details