ਪੰਜਾਬ

punjab

ETV Bharat / sitara

ਟੀਵੀ ਅਦਾਕਾਰ ਸਮੀਰ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼ - ਸਮੀਰ ਸ਼ਰਮਾ ਖ਼ੁਦਕੁਸ਼ੀ

ਸਮੀਰ ਸ਼ਰਮਾ ਕੁਝ ਦਿਨਾਂ ਤੋਂ ਕਿਸੇ ਨੂੰ ਨਜ਼ਰ ਨਹੀਂ ਆ ਰਹੇ ਸੀ। ਅਜਿਹੇ ਵਿੱਚ ਉਨ੍ਹਾਂ ਦੇ ਫਲੈਟ ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਤਾਂ ਸੁਸਾਇਟੀ ਦੇ ਚੌਕੀਦਾਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਸਮੀਰ ਸ਼ਰਮਾ
ਸਮੀਰ ਸ਼ਰਮਾ

By

Published : Aug 6, 2020, 2:14 PM IST

ਮੁੰਬਈ: ਇਨ੍ਹਾਂ ਦਿਨਾਂ ਵਿੱਚ ਆਏ ਦਿਨੀਂ ਸਿਨੇਮਾ ਜਗਤ ਨਾਲ ਜੁੜੀਆਂ ਮਾੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਵਿੱਚ ਇੱਕ ਹੋਰ ਮਾੜੀ ਖ਼ਬਰ ਸਾਹਮਣੇ ਆਇਆ ਹੈ ਕਿ ਅਦਾਕਾਰ ਸਮੀਰ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਸਮੀਰ ਮੁੰਬਈ ਦੇ ਮਲਾੜ ਵਾਲੇ ਘਰ ਵਿੱਚ ਪੱਖੇ ਨਾਲ ਲਟਕਦਾ ਮਿਲਿਆ ਹੈ।

ਸ਼ੁਰੂਆਤੀ ਜਾਣਕਾਰੀ ਮੁਤਾਬਕ, ਸਮੀਰ ਸ਼ਰਮਾ ਕੁਝ ਦਿਨਾਂ ਤੋਂ ਕਿਸੇ ਨੂੰ ਨਜ਼ਰ ਨਹੀਂ ਆ ਰਹੇ ਸੀ। ਅਜਿਹੇ ਵਿੱਚ ਉਨ੍ਹਾਂ ਦੇ ਫਲੈਟ ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਤਾਂ ਸੁਸਾਇਟੀ ਦੇ ਚੌਕੀਦਾਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਆ ਕੇ ਜਦੋਂ ਗੇਟ ਖੋਲ੍ਹਿਆ ਤਾਂ ਪੱਖੇ ਨਾਲ ਅਦਾਕਾਰ ਸਮੀਰ ਸ਼ਰਮਾ ਦਾ ਲਾਸ਼ ਲਟਕ ਰਹੀ ਸੀ।

ਅਜਿਹਾ ਕਿਹਾ ਜਾ ਰਿਹਾ ਹੈ ਕਿ ਕਰੀਬ 2 ਦਿਨ ਪਹਿਲਾਂ ਸਮੀਰ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਉਸ ਦੇ ਸਰੀਰ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਜਿਸ ਕਾਰਨ ਗੁਆਂਢੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ।

ਜ਼ਿਕਰ ਕਰ ਦਈਏ ਕਿ ਸਮੀਰ ਕਈ ਟੀਵੀ ਨਾਟਕਾਂ ਵਿੱਚ ਕੰਮ ਕਰ ਚੁੱਕੇ ਹਨ ਜਿਸ ਵਿੱਚ 'ਕਹਾਣੀ ਘਰ-ਘਰ ਦੀ' ਅਤੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਆਦਿ ਸ਼ਾਮਲ ਹਨ।

ABOUT THE AUTHOR

...view details