ਪੰਜਾਬ

punjab

ETV Bharat / sitara

ਚੋਰਾਂ ਨੇ ਉਡਾਏ ਗੈਰੀ ਸੰਧੂ ਦੇ ਹੋਸ਼, ਲੱਖਾਂ ਦਾ ਮਾਲ ਉਡਾਇਆ - pollywood latest update

ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅ ਰੂਮ ਫ੍ਰੈਸ਼ ਵਿੱਚ ਹੋਈ ਚੋਰੀ। ਚੋਰਾਂ ਨੇ ਸਿਰਫ਼ 40 ਮਿੰਟਾਂ ਵਿੱਚ ਇਸ ਚੋਰੀ ਨੂੰ ਅੰਜਾਮ ਦਿੱਤਾ।

ਫ਼ੋਟੋ

By

Published : Oct 21, 2019, 10:04 PM IST

ਜਲੰਧਰ: ਹਾਲ ਹੀ ਵਿੱਚ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅਰੂਮ ‘ਚ ਚੋਰਾਂ ਨੇ ਤਕਰੀਬਨ 22 ਲੱਖ ਰੁਪਏ ਦੇ ਕੱਪੜੇ ਤੇ 22 ਹਜ਼ਾਰ ਰੁਪਏ ਨਕਦੀ ਚੋਰੀ ਕੀਤੀ ਹੈ। ਸ਼ੋਅਰੂਮ ‘ਚ ਚੋਰਾਂ ਨੇ ਰਾਤ 2:01 ਵਜੇ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ 40 ਮਿੰਟਾਂ ‘ਚ 12 ਬੋਰੀਆਂ ਕੱਪੜੇ ਲੈ ਗਏ। ਪੁਲਿਸ ਨੇ ਸ਼ੋਅਰੂਮ ਦੀ ਸੀਸੀਟੀਵੀ ਫੁਟੇਜ ਨਾਲ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੁਲਿਸ ਨੇੜਲੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ।

ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਸਾਂਝੀ ਕੀਤੀ ਆਪਣੀ ਪਤਨੀ ਪਹਿਲੀ ਲੁੱਕ

ਇਹ ਘਟਨਾ ਸ਼ਨੀਵਾਰ ਰਾਤ 2 ਵਜੇ ਵਾਪਰੀ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦ ਨਾਲ ਦੇ ਇੱਕ ਦੁਕਾਨਦਾਰ ਨੇ ਸ਼ੋਅਰੂਮ ਦੇ ਮੈਨੇਜਰ ਨੂੰ ਫ਼ੋਨ ਕਰ ਦੱਸਿਆ ਕਿ ਸ਼ੋਅਰੂਮ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ। ਸਥਾਨਕ ਥਾਣਾ ਕੈਂਟ ਦੇ ਐਸਐਚਓ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਤੇ ਨਾਲੋਂ ਨਾਲ ਹੀ ਉਨ੍ਹਾਂ ਨੇ ਸੀਸੀਟੀਵੀ ਖੰਗਾਲ ਦਿੱਤੇ ਤੇ ਉਮੀਦ ਹੈ ਕਿ ਜਲਦ ਹੀ ਚੋਰਾਂ ਦਾ ਨੂੰ ਕਾਬੂ ਕਰ ਲਿਆ ਜਾਵੇਗਾ।

ਚੋਰਾਂ ਨੇ 12 ਬੋਰੇ ਕੱਪੜਿਆਂ ਲੈ ਕੇ ਫ਼ਰਾਰ ਹੋ ਗਏ, ਜਿੱਥੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉੱਥੋਂ ਮਹਿਜ਼ 300 ਮੀਟਰ ਦੀ ਦੂਰੀ ‘ਤੇ ਹੀ ਪੁਲਿਸ ਦਾ ਨਾਕਾ ਸੀ। ਇਸ ਤੋਂ ਬਾਅਦ ਵੀ ਚੋਰਾਂ ਨੇ ਬਿਨ੍ਹਾ ਕਿਸੇ ਦੇ ਡਰ ਤੋਂ 40 ਮਿੰਟ ਇਸ ਚੋਰੀ ਨੂੰ ਅੰਜਾਮ ਦਿੱਤਾ।

ABOUT THE AUTHOR

...view details