ਪੰਜਾਬ

punjab

ETV Bharat / sitara

ਰਾਮਾਇਣ-ਮਹਾਂਭਾਰਤ ਦੇ ਪ੍ਰਸਾਰਣ ਤੋਂ ਬਾਅਦ ਡੀਡੀ ਦੇ ਦਰਸ਼ਕਾਂ 'ਚ ਭਾਰੀ ਵਾਧਾ - ਟੈਲੀਵਿਜ਼ਨ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਇੰਡੀਆ

ਪ੍ਰਮੁੱਖ ਟੈਲੀਵਿਜ਼ਨ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਇੰਡੀਆ (ਬੀਏਆਰਸੀ) ਅਨੁਸਾਰ, ਦੂਰਦਰਸ਼ਨ (ਡੀਡੀ) ਹੁਣ ਭਾਰਤ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ਬਣ ਗਿਆ ਹੈ।

doordarshan
ਫ਼ੋਟੋ

By

Published : Apr 12, 2020, 9:42 AM IST

ਮੁੰਬਈ: ਲੌਕਡਾਊਨ ਕਾਰਨ ਘਰਾਂ ਵਿੱਚ ਬੰਦ ਲੋਕਾਂ ਲਈ ਰਾਮਾਇਣ-ਮਹਾਂਭਾਰਤ ਅਤੇ 90 ਦੇ ਦਹਾਕੇ ਦੇ ਕਈ ਪ੍ਰੋਗਰਾਮਾਂ ਦੀ ਦੂਰਦਰਸ਼ਨ ਉੱਤੇ ਵਾਪਸੀ ਹੋਈ ਹੈ ਤਾਂ ਜੋ ਲੋਕਾਂ ਦਾ ਸਮਾਂ ਚੰਗੇ ਢੰਗ ਨਾਲ ਗੁਜ਼ਰੇ। ਇਸ ਦਾ ਫਾਇਦਾ ਜਿੱਥੇ ਦਰਸ਼ਕਾਂ ਨੂੰ ਹੋ ਰਿਹਾ ਹੈ, ਉੱਥੇ ਦੂਰਦਰਸ਼ਨ ਨੂੰ ਵੀ ਇਸ ਨਾਲ ਬਹੁਤ ਲਾਭ ਹੋਇਆ ਹੈ।

ਪ੍ਰਮੁੱਖ ਟੈਲੀਵਿਜ਼ਨ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਇੰਡੀਆ (ਬੀਏਆਰਸੀ) ਅਨੁਸਾਰ, ਦੂਰਦਰਸ਼ਨ (ਡੀਡੀ) ਹੁਣ ਭਾਰਤ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ਬਣ ਗਿਆ ਹੈ। ਉਨ੍ਹਾਂ ਕਹਿਣਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਕਾਰਨ, ਸ਼ਾਮ ਅਤੇ ਸਵੇਰ ਦੇ ਬੈਂਡ 'ਤੇ ਦੂਰਦਰਸ਼ਨ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਲਗਭਗ 40000 ਫ਼ੀਸਦੀ ਦਾ ਉਛਾਲ ਆਇਆ ਹੈ।

ਹਿੰਦੂ ਮਿਥਿਹਾਸਕ ਲੜੀ ਰਾਮਾਇਣ ਤੋਂ ਸ਼ੁਰੂ ਕਰਦਿਆਂ, ਡੀਡੀ ਨੇ ਮਹਾਂਭਾਰਤ, ਸ਼ਕਤੀਮਾਨ ਅਤੇ ਬੁਨਿਆਦ ਵਰਗੇ ਹੋਰ ਕਲਾਸਿਕ ਸੀਰੀਅਲਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ।

ਬੀਏਆਰਸੀ ਨੇ ਡੀਡੀ ਦੇ ਉਭਰਨ ਲਈ ਰਾਮਾਇਣ ਅਤੇ ਮਹਾਂਭਾਰਤ ਦੇ ਪ੍ਰਸਾਰਣ ਨੂੰ ਸਭ ਤੋਂ ਉੱਪਰ ਰੱਖਿਆ, ਜਦਕਿ ਹੋਰ ਪ੍ਰੋਗਰਾਮਾਂ ਨੇ ਵੀ ਚੋਣਵੇਂ ਸਮੇਂ ਸਲਾਟ ਵਿੱਚ ਚੈਨਲ ਦੀ ਸਥਿਤੀ ਨੂੰ ਚੰਗਾ ਬਣਾਉਣ ਵਿੱਚ ਮਦਦ ਕੀਤੀ। ਦੱਸ ਦੇਈਏ ਕਿ ਕੋਰੋਨਾ ਦੀ ਤਬਾਹੀ ਕਾਰਨ, ਦੁਨੀਆ ਦਾ ਇਕ ਤਿਹਾਈ ਹਿੱਸਾ ਤਾਲਾਬੰਦ ਹੈ। ਇਸ ਕੜੀ ਵਿੱਚ ਭਾਰਤ ਵੀ ਪੂਰੀ ਤਰ੍ਹਾਂ ਲੌਕਡਾਊਨ ਹੈ।

ABOUT THE AUTHOR

...view details