ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਬੋਰ ਨਾ ਹੋਣ, ਇਸ ਲਈ ਦੂਰਦਰਸ਼ਨ ਉੱਤੇ 80 ਤੇ 90 ਦੇ ਦਹਾਕੇ ਦੇ 4 ਸੀਰੀਅਲ ਰੀ-ਟੈਲੀਕਾਸਟ ਹੋ ਰਹੇ ਹਨ। ਰਾਮਾਇਣ, ਮਹਾਭਾਰਤ, ਸਰਕਸ, ਸ਼ਕਤੀਮਾਨ ਤੇ ਬੋਮਕੇਸ਼ ਬਖਸ਼ੀ ਇਸ ਸਮੇਂ ਦਰਸ਼ਕਾਂ ਦਾ ਕਾਫ਼ੀ ਮਨੋਰੰਜਨ ਕਰ ਰਹੇ ਹਨ।
ਸ਼ਕਤੀਮਾਨ ਤੋਂ ਬਾਅਦ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਵੇਗਾ 'ਦ ਜੰਗਲ ਬੁੱਕ' - ਸ਼ਕਤੀਮਾਨ
ਦੂਰਦਰਸ਼ਨ ਉੱਤੇ 80 ਤੇ 90 ਦੇ ਦਹਾਕੇ ਦੇ 4 ਸੀਰੀਅਲ ਰੀ-ਟੈਲੀਕਾਸਟ ਹੋ ਰਹੇ ਹਨ। ਰਾਮਾਇਣ, ਮਹਾਭਾਰਤ, ਸਰਕਸ, ਸ਼ਕਤੀਮਾਨ ਤੇ ਬੋਮਕੇਸ਼ ਬਖਸ਼ੀ ਇਸ ਸਮੇਂ ਦਰਸ਼ਕਾਂ ਦਾ ਕਾਫ਼ੀ ਮਨੋਰੰਜਨ ਕਰ ਰਹੇ ਹਨ। ਇਸੇ ਦੌਰਾਨ ਦੂਰਦਰਸ਼ਨ ਉੱਤੇ ਬੱਚਿਆਂ ਦਾ ਸਭ ਤੋਂ ਪਸੰਦੀਦਾ ਸ਼ੋਅ "ਦ ਜੰਗਲ ਬੁੱਕ" ਇੱਕ ਵਾਰ ਫਿਰ ਤੋਂ ਟੀਵੀ ਉੱਤੇ ਦਸਤਕ ਦੇਣ ਵਾਲਾ ਹੈ।
ਵੱਡਿਆਂ ਦੇ ਨਾਲ ਬੱਚਿਆ ਦਾ ਖ਼ਿਆਲ ਰੱਖਦੇ ਹੋਏ ਦੂਰਦਰਸ਼ਨ ਇੱਕ ਹੋਰ ਸੀਰੀਅਲ ਰੀ-ਟੈਲੀਕਾਸਟ ਕਰਨ ਜਾ ਰਿਹਾ ਹੈ। ਹੁਣ ਬੱਚਿਆਂ ਦਾ ਸਭ ਤੋਂ ਪਸੰਦੀਦਾ ਸ਼ੋਅ "ਦ ਜੰਗਲ ਬੁੱਕ" ਇੱਕ ਵਾਰ ਫਿਰ ਤੋਂ ਟੀਵੀ ਉੱਤੇ ਦਸਤਕ ਦੇਣ ਵਾਲਾ ਹੈ। ਦੂਰਦਰਸ਼ਨ ਚੈਨਲ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਕਰਦੇ ਹੋਏ ਦਿੱਤੀ ਹੈ।
"ਦ ਜੰਗਲ ਬੁੱਕ" ਦੇ ਐਲਾਨ ਤੋਂ ਬਾਅਦ ਦੂਰਦਰਸ਼ਨ ਨੇ ਟਵੀਟ ਕਰਦਿਆਂ ਲਿਖਿਆ,"8 ਅਪ੍ਰੈਲ ਤੋਂ ਰੋਜ਼ ਦੁਪਹਿਰ 1 ਵਜੇ ਤੁਸੀਂ ਆਪਣੇ ਮਨਪਸੰਦ ਸ਼ੋਅ 'ਦ ਜੰਗਲ ਬੁੱਕ' ਦੂਰਦਰਸ਼ਨ ਉੱਤੇ ਦੇਖ ਸਕਦੇ ਹੋ।" ਇਸ ਦੇ ਨਾਲ ਹੀ ਦੂਰਦਰਸ਼ਨ ਨੇ ਇੱਕ ਹੋਰ ਐਲਾਨ ਕੀਤਾ ਕੀ ਰਮੇਸ਼ ਸਿੱਪੀ ਦਾ ਸ਼ੋਅ 'ਬੁਨਿਆਦ' ਨੂੰ ਵੀ ਰੀ-ਟੈਲੀਕਾਸਟ ਕੀਤਾ ਜਾਵੇਗਾ।