ਹਿਸਾਰ: ਅਦਾਕਾਰਾ ਮੁਨਮੁਨ ਦੱਤਾ ਵੱਲੋਂ ਅਨੁਸੂਚਿਤ ਜਾਤੀ ਸਮਾਜ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਸੋਮਵਾਰ ਨੂੰ ਮੁਨਮੁਨ ਦੱਤਾ ਹਾਈਕੋਰਟ ਦੇ ਨਿਰਦੇਸ਼ ਅਨੁਸਾਰ ਪੁਲਿਸ ਦੇ ਸਾਹਮਣੇ ਜਾਂਚ ਲਈ ਪੇਸ਼ ਹੋਈ। ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ ਅਨੁਸਾਰ ਅਦਾਕਾਰਾ ਨੂੰ ਅੰਤਰਿਮ ਜ਼ਮਾਨਤ ਤੇ ਰਿਹਾਅ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮੁਨਮੁਨ ਦੱਤਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਹਿਸਾਰ ਦੇ ਐਸਸੀ ਐਸਟੀ ਐਕਟ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ ਨੇ 28 ਜਨਵਰੀ ਨੂੰ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮੁਨਮੁਨ ਦੱਤਾ ਨੇ ਅਗਾਊਂ ਜ਼ਮਾਨਤ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਸੀ।
ਹਾਈ ਕੋਰਟ ਕੋਲ ਜਾਣ 'ਤੇ ਅਦਾਕਾਰਾ ਮੁਨਮੁਨ ਦੱਤਾ ਉਰਫ ਬਬੀਤਾ ਜੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਦਿਨਾਂ ਦੇ ਅੰਦਰ ਦੇ ਜਾਂਚ ਅਧਿਕਾਰੀ ਏ ਸਾਹਮਣੇ ਪੇਸ਼ ਹੋ ਕੇ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ।