ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੇਸ਼ਭਰ ਵਿੱਚ ਕਾਫ਼ੀ ਪ੍ਰਦਰਸ਼ ਹੋ ਰਿਹਾ ਹੈ। ਦੇਸ਼ ਦੇ ਕਈ ਨਾਮੀ ਵਿੱਦਿਅਕ ਅਦਾਰਿਆਂ ਵਿੱਚ ਇਸ ਐਕਟ ਨੂੰ ਲੈ ਕੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਤੇ ਟੀਵੀ ਕਲਾਕਾਰਾ ਨੇ ਇਸ ਐਕਟ ਖ਼ਿਲਾਫ਼ ਆਪਣੀ ਰਾਏ ਰੱਖੀ ਹੈ।
ਹੋਰ ਪੜ੍ਹੋ: ਹੈਦਰਾਬਾਦ ਵਿੱਚ ਹੋਇਆ ਮਹਾਂਭਾਰਤ ਨਾਟਕ, ਨਜ਼ਰ ਆਈ ਕਰਣ ਅਤੇ ਦੁਰਯੋਧਨ ਦੀ ਦੋਸਤੀ
ਇਸ ਦੌਰਾਨ ਸਾਵਧਾਨ ਇੰਡੀਆ ਦੇ ਹੋਸਟ ਤੇ ਮਸ਼ਹੂਰ ਅਦਾਕਾਰ ਸ਼ੁਸ਼ਾਂਤ ਸਿੰਘ ਨੇ ਵੀ ਇਸ ਪ੍ਰਤੀ ਆਪਣੀ ਰਾਏ ਰੱਖੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਸ਼ੋਅ ਛੱਡਣਾ ਪਿਆ। ਇਸ ਦੀ ਜਾਣਕਾਰੀ ਸੁਸ਼ਾਂਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਸੁਸ਼ਾਂਤ ਨੇ ਸਾਵਧਾਨ ਇੰਡੀਆ ਨੂੰ ਲੈ ਕੇ ਟਵੀਟ ਕਰਦਿਆਂ ਲਿਖਿਆ, ਸਾਵਧਾਨ ਇੰਡੀਆ ਦੇ ਲਈ ਮੇਰਾ ਕਾਰਜ ਸਮਾਪਤ ਹੁੰਦਾ ਹੈ।
ਹੋਰ ਪੜ੍ਹੋ: ਸੁਨੰਦਾ ਸ਼ਰਮਾ ਨੇ ਗਾਇਆ ਬਾਲੀਵੁੱਡ ਫ਼ਿਲਮ 'ਜੈ ਮੰਮੀ ਦੀ' ਦਾ ਪਹਿਲਾ ਗਾਣਾ
ਸੁਸ਼ਾਂਤ ਦਾ ਇਹ ਟਵੀਟ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਸੁਸ਼ਾਂਤ ਨੂੰ ਇਸ ਟਵੀਟ 'ਤੇ ਲੋਕਾਂ ਵੱਲੋਂ ਕਾਫ਼ੀ ਰਿਸਪੌਂਸ ਮਿਲ ਰਿਹਾ ਹੈ। ਇੱਕ ਯੂਜ਼ਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀ ਸੱਚ ਬੋਲਣ ਦੀ ਕੀਮਤ ਅਦਾ ਕੀਤੀ ਹੈ? ਇਸ ਦੇ ਜਵਾਬ ਵਿੱਚ ਸੁਸ਼ਾਂਤ ਨੇ ਕਿਹਾ ਕਿ ਇਹ ਇੱਕ ਬਹੁਤ ਛੋਟੀ ਜਿਹੀ ਕੀਮਤ ਹੈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕਿਵੇਂ ਜਵਾਬ ਦੇਵਾਂਗੇ? ਸੁਸ਼ਾਂਤ ਸਿੰਘ ਦੇ ਇਸ ਫੈਸਲੇ ਦੀ ਕਈ ਲੋਕਾਂ ਪ੍ਰਸੰਸਾ ਕਰ ਰਹੇ ਹਨ।