'Bigg Boss Telgue' ਵਿੱਚ ਵਿਵਾਦਾਂ ਦੀ ਝੜੀ ਸ਼ੁਰੂ
'Bigg boss' ਤੇਲਗੂ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਵਿਵਾਦ ਸ਼ੁਰੂ ਹੋ ਗਏ ਹਨ। ਸ਼ੋਅ ਦੇ ਹੋਸਟ ਪ੍ਰਤੀ ਵਿਦਿਆਰਥੀਆਂ ਨੇ ਜਮ ਕੇ ਭੜਾਸ ਕੱਢੀ ਤੇ ਸ਼ੋ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ।
ਹੈਦਰਾਬਾਦ: ਮਸ਼ਹੂਰ ਰਿਆਲਿਟੀ ਸ਼ੋਅ 'Bigg Boss' ਤੇਲਗੂ ਦਾ ਤੀਜਾ ਸੀਜ਼ਨ 21 ਜੁਲਾਈ ਨੂੰ ਸ਼ੁਰੂ ਹੋ ਗਿਆ ਹੈ। ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾ ਹੀ ਇਸ ਨੂੰ ਲੈ ਕੇ ਕਈ ਵਿਵਾਦ ਸ਼ੁਰੂ ਹੋ ਗਏ ਹਨ। ਇਸ ਸ਼ੋਅ ਨੂੰ ਤੇਲਗੂ ਅਦਾਕਾਰ ਅਕਿਨੇਨੀ ਨਾਗਅਰਜੁਨ ਹੋਸਟ ਕਰ ਰਹੇ ਹਨ।
ਦਰਅਸਲ ਇਸ ਵਿੱਚ ਦੋ ਮਹਿਲਾ ਭਾਗੀਦਾਰਾਂ ਨੇ ਸ਼ੋਅ ਦੇ ਨਿਰਮਾਤਾ ਉੱਤੇ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਲਾਈ ਹੈ ਜਿਸ ਤੋਂ ਬਾਆਦ ਖ਼ਬਰ ਆਈ ਕਿ ਸ਼ੋਅ ਨੂੰ ਰੱਦ ਕੀਤਾ ਜਾਵੇਗਾ ਪਰ ਸ਼ੋਅ ਆਪਣੇ ਸਹੀ ਸਮੇਂ 'ਤੇ ਹੀ ਸ਼ੁਰੂ ਕੀਤਾ ਗਿਆ।
ਓਸਮਾਨੀਆ ਯੁਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ੋਅ ਨੂੰ ਬੰਦ ਕਰਨ ਲਈ ਪ੍ਰਦਰਸ਼ਨ ਕੀਤਾ ਤੇ ਅਕਿਨੇਨੀ ਨਾਗਅਰਜੁਨ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀ ਸ਼ਿਕਾਇਤ ਹੈ ਕਿ ਭਾਗੀਦਾਰਾਂ ਨੇ ਸ਼ੋਅ ਨਿਰਮਾਤਾ 'ਤੇ ਯੋਨ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸ਼ੋਅ ਐਂਟੀ ਤੇਲੰਗਾਨਾ ਹੈ ਜਿਸ ਕਰਕੇ ਸ਼ੋਅ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।