ਚੰਡੀਗੜ੍ਹ: ਪਾਲੀਵੁੱਡ ਵਿੱਚ ਰੋਜ਼ਾਨਾ ਨਵੀਂ ਫ਼ਿਲਮ ਦਾ ਇੰਤਜ਼ਾਰ ਰਹਿੰਦਾ ਹੈ। ਸਾਲ 2018 ਵਿੱਚ ਬਣੀ ਫ਼ਿਲਮ 'ਕਿਸਮਤ' ਲੋਕਾਂ ਵਿੱਚ ਕਾਫ਼ੀ ਚਰਚੇ ਦਾ ਵਿਸ਼ਾ ਰਹੀ ਸੀ। ਐਮੀ ਵਿਰਕ ਦੇ ਗੀਤ ਕਿਸਮਤ ਦੀ ਤਰਾਂ ਫ਼ਿਲਮ ਨੂੰ ਵੀ ਲੋਕਾਂ ਦਾ ਕਾਫ਼ੀ ਪਿਆਰ ਮਿਲਿਆ ਸੀ ਜਿਸ ਨੂੰ ਜਗਦੀਪ ਸਿੱਧੂ ਨੇ ਨਿਰਦੇਸ਼ਿਤ ਕੀਤਾ ਸੀ। 'ਕਿਸਮਤ' ਫ਼ਿਲਮ ਦੇ ਸਾਰੇ ਹੀ ਗਾਣਿਆਂ ਬਾ ਕਮਾਲ ਸੀ।
ਇੱਕ ਵਾਰ ਫਿਰ ਦੇਖਣ ਨੂੰ ਮਿਲੇਗੀ ਐਮੀ ਤੇ ਸਰਗੁਣ ਦੀ ਜੋੜੀ - ਐਮੀ ਵਿਰਕ
'ਕਿਸਮਤ 2' ਫ਼ਿਲਮ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਵਿੱਚ ਮੁੜ ਤੋਂ ਐਮੀ ਤੇ ਸਰਗੁਣ ਦੀ ਜੋੜੀ ਦੇਖਣ ਨੂੰ ਮਿਲੇਗੀ। ਫ਼ਿਲਮ ਦੀ ਜਾਣਕਾਰੀ ਅਦਾਕਾਰਾਂ ਨੇ ਸੋਸ਼ਲ ਮੀਡਿਆ 'ਤੇ ਸਾਂਝੀ ਕੀਤੀ ਹੈ।
ਫ਼ੋਟੋ
ਕਿਸਮਤ ਫ਼ਿਲਮ ਦੇ ਫੈਨ ਹੋਏ ਦਰਸ਼ਕਾਂ ਨੂੰ 'ਕਿਸਮਤ 2' ਦੇ ਰੂਪ ਵਿੱਚ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। 'ਕਿਸਮਤ 2' ਨੂੰ ਲੈ ਫ਼ਿਲਮ ਦੇ ਅਦਾਕਾਰਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।