ਪੰਜਾਬ

punjab

ETV Bharat / sitara

ਗਾਇਕ ਸੁੱਖੀ ਹਸਪਤਾਲ 'ਚ ਦਾਖ਼ਲ - ਗਾਇਕ ਸੁੱਖੀ

ਪੰਜਾਬੀ ਗਾਇਕ 'ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸਨ। ਸੁੱਖੀ ਨੇ ਮਈ 'ਚ ਆਪਣੇ ਇੰਸਟਾਗ੍ਰਾਮ 'ਤੇ ਆਖਰੀ ਪੋਸਟ ਅਪਲੋਡ ਕੀਤੀ ਸੀ। ਉਸ ਤੋਂ ਬਾਅਦ ਉਸ ਨੇ 4 ਦਿਨ ਪਹਿਲਾਂ 1 ਪੋਸਟ ਸਾਂਝੀ ਕਰਕੇ ਵਾਪਸੀ ਬਾਰੇ ਦੱਸਿਆ ਸੀ।

ਗਾਇਕ ਸੁੱਖੀ ਹਸਪਤਾਲ 'ਚ ਦਾਖ਼ਲ
ਗਾਇਕ ਸੁੱਖੀ ਹਸਪਤਾਲ 'ਚ ਦਾਖ਼ਲ

By

Published : Aug 31, 2021, 3:56 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ 'ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਨੇ ਹੁਣ ਤੱਕ ਪੰਜਾਬੀ ਗਾਇਕੀ ਵਿੱਚ ਆਪਣਾ ਨਾਮ ਚਮਕਾਇਆ ਹੈ। ਪੰਜਾਬੀ ਗਾਇਕ 'ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸਨ। ਸੁੱਖੀ ਨੇ ਮਈ 'ਚ ਆਪਣੇ ਇੰਸਟਾਗ੍ਰਾਮ 'ਤੇ ਆਖਰੀ ਪੋਸਟ ਅਪਲੋਡ ਕੀਤੀ ਸੀ। ਉਸ ਤੋਂ ਬਾਅਦ ਉਸ ਨੇ 4 ਦਿਨ ਪਹਿਲਾਂ 1 ਪੋਸਟ ਸਾਂਝੀ ਕਰਕੇ ਵਾਪਸੀ ਬਾਰੇ ਦੱਸਿਆ ਸੀ।

ਅੱਜ ਇਕ ਹੋਰ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਸੁੱਖੀ ਨੇ ਆਪਣਾ ਦਰਦ ਬਿਆਨ ਕੀਤਾ ਹੈ। ਅਸਲ ਵਿੱਚ ਗਾਇਕ ਸੁੱਖੀ ਦੀ ਸਿਹਤ ਠੀਕ ਨਹੀਂ ਹੈ। ਉਸ ਨੂੰ ਬਹੁਤ ਸਾਰਾ ਦਰਦ ਝੱਲਣਾ ਪੈ ਰਿਹਾ ਹੈ।

ਇਸ ਨੂੰ ਲੈ ਕੇ ਉਸ ਨੇ ਆਪਣੇ ਚਾਹੁਣ ਵਾਲਿਆਂ ਨਾਲ ਪੋਸਟ 'ਚ ਆਪ੍ਰੇਸ਼ਨ ਹੋਣ ਦੀ ਵੀ ਗੱਲ ਆਖੀ ਹੈ। ਸੁੱਖੀ ਨੇ ਪੋਸਟ 'ਚ ਲਿਖਿਆ ਹੈ ਕਿ 'ਮੈਂ ਠੀਕ ਨਹੀਂ ਹਾਂ। ਬਹੁਤ ਸਾਰੀ ਤਕਲੀਫ਼ ਦਾ ਸਾਹਮਣਾ ਕਰ ਰਿਹਾ ਹਾਂ।

ਅੱਜ ਮੇਰਾ ਆਪ੍ਰੇਸ਼ਨ ਹੋਣ ਜਾ ਰਿਹਾ ਹੈ। ਸੁੱਖੀ ਨੇ ਅੱਗੇ ਲਿਖਿਆ ਗੀਤ ਦਾ ਪੋਸਟਰ ਥੋੜ੍ਹਾ ਲੇਟ ਕਰ ਦਿੱਤਾ ਹੈ। ਮੈਂ ਜਦੋਂ ਠੀਕ ਹੋਇਆ ਤਾਂ ਦੁਬਾਰਾ ਵਾਪਸੀ ਕਰਾਂਗਾ। ਦੱਸ ਦੇਈਏ ਕਿ ਸੁੱਖੀ ਦੀ ਇਸ ਪੋਸਟ 'ਤੇ ਉਸ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਦੇ ਕਲਾਕਾਰ ਵੀ ਹੌਂਸਲਾ ਦੇ ਰਹੇ ਹਨ ਤੇ ਉਸ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ।

ਇਹ ਵੀ ਪੜ੍ਹੋ:ਜਨਮ ਦਿਨ ਮੁਬਾਰਕ ਸਤਿੰਦਰ ਸਰਤਾਜ

ABOUT THE AUTHOR

...view details