ਨਵੀਂ ਦਿੱਲੀ: ਨੈੱਟਫ਼ਲਿਕਸ ’ਤੇ ਅਨੁਰਾਗ ਕਸ਼ਯਪ ਦੀ ‘ਸੇਕਰੇਡ ਗੇਮਜ਼-2’ ਨਾਂਅ ਦੀ ਇੱਕ ਵੈੱਬ–ਸੀਰੀਜ਼ ਕਾਫੀ ਚਰਚਾ ਵਿੱਚ ਹੈ। ਇਸ ਲੜੀਵਾਰ ’ਚ ਸੈਫ਼ ਅਲੀ ਖ਼ਾਨ 'ਤੇ ਫ਼ਿਲਮਾਏ ਇੱਕ ਦ੍ਰਿਸ਼ ਦਾ ਸਿੱਖਾਂ ਵੱਲੋਂ ਕਾਫੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸ ਦ੍ਰਿਸ਼ ਵਿੱਚ ਸੈਫ਼ ਪੰਜ ਕਕਾਰਾਂ ਵਿੱਚੋਂ ਇੱਕ, ਕੜਾ ਆਪਣੀ ਬਾਂਹ ਵਿੱਚੋਂ ਲਾਹ ਕੇ ਸੁੱਟਦੇ ਦਿਖਾਈ ਦੇ ਰਹੇ ਹਨ। ਸਿੱਖ ਕੌਮ ਵੱਲੋਂ ਹੁਣ ਇਸ ਦ੍ਰਿਸ਼ ਦਾ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।
ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸੈਫ਼ ਅਲੀ ਖ਼ਾਨ ਦੇ ਇਸ ਦ੍ਰਿਸ਼ 'ਤੇ ਇਤਰਾਜ਼ ਪ੍ਰਗਟਾਇਆ ਹੈ। ਸਿਰਸਾ ਨੇ ਨੈੱਟਫ਼ਲਿਕਸ ਅਤੇ ਅਨੁਰਾਗ ਕਸ਼ਯਪ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੱਲੋ ਇਹ ਦ੍ਰਿਸ਼ ਨਾ ਹਟਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।