ਹੈਦਰਾਬਾਦ: ਵਿਧਾਨਸਭਾ ਚੋਣਾਂ 2022 ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਚੁੱਪ ਤੋੜੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਨੇ 40 ਹਜਾਰ ਵੋਟਾਂ ਪਾਈਆਂ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਚੋਣਾਂ ਦੋਰਾਨ ਮੈਂ 3 ਮਹੀਨੇ ਤਕ ਲੋਕਾਂ ਦੇ ਵਿੱਚ ਰਿਹਾ ਹਾਂ। ਲੋਕਾਂ ਨੂੰ ਜੋ ਚੰਗਾ ਲੱਗਿਆ ਉਹ ਉਨ੍ਹਾਂ ਨੇ ਕੀਤਾ ਹੈ।
ਮਾਨਸਾ ਵਿਧਾਨ ਸਭਾ ਸੀਟ ਤੋਂ ਕਾਂਗਸਰ ਦੇ ਉਮੀਦਵਾਰ ਰਹੇ ਮੂਸੇਵਾਲਾ ਨੇ ਦੁਬਈ 'ਚ ਇਕ ਕੰਸਰਟ ਦੌਰਾਨ ਕਿਹਾ ਕਿ ਕੁੱਝ ਲੋਕਾਂ ਵੱਲੋਂ ਚੋੋਣਾਂ ਵਿੱਚ ਮੇਰੀ ਹਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਪਰ ਮੈਨੂੰ ਲੋਕਾਂ ਵੱਲੋਂ 40 ਹਜਾਰ ਵੋਟਾਂ ਮਿਲੀਆਂ ਹਨ। ਨਾਲ ਹੀ ਉਨ੍ਹਾਂ ਸੀਐਮ ਭਗਵੰਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, 15 ਸਾਲ ਪਹਿਲਾਂ ਉਨ੍ਹਾਂ ਦੀ ਜਮਾਨਤ ਜ਼ਬਤ ਹੋ ਗਈ ਸੀ।