ਪੰਜਾਬ

punjab

ETV Bharat / sitara

ਸਿਧਾਰਥ ਸ਼ੁਕਲਾ ਦੇ ਸਿਰ ਸਜਿਆ ਬਿੱਗ ਬੌਸ ਸੀਜ਼ਨ 13 ਦਾ ਤਾਜ

ਪਹਿਲੇ ਨੰਬਰ ਲਈ ਸਖ਼ਤ ਮੁਕਾਬਲਾ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਦੇ ਵਿਚਾਲੇ ਸੀ ਜਿਸ ਵਿੱਚ ਬਾਜੀ ਸਿਧਾਰਥ ਸ਼ੁਕਲਾ ਨੇ ਮਾਰ ਲਈ ਹੈ।।

By

Published : Feb 16, 2020, 1:03 AM IST

ਸਿਧਾਰਥ ਸ਼ੁਕਲਾ
ਸਿਧਾਰਥ ਸ਼ੁਕਲਾ

ਮੁੰਬਈ: ਸਲਮਾਨ ਖ਼ਾਨ ਨੇ ਬਿੱਗ ਬੌਸ ਸੀਜ਼ਨ 13 ਦੇ ਜੇਤੂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਨੰਬਰ ਲਈ ਸਖ਼ਤ ਮੁਕਾਬਲਾ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਦੇ ਵਿਚਾਲੇ ਸੀ ਜਿਸ ਵਿੱਚ ਬਾਜੀ ਸਿਧਾਰਥ ਸ਼ੁਕਲਾ ਨੇ ਮਾਰੀ।

ਸਲਮਾਨ ਖ਼ਾਨ ਨੇ ਪਹਿਲਾ ਜਾਣਕਾਰੀ ਦਿੱਤੀ ਸੀ ਸ਼ਹਿਨਾਜ਼ ਗਿੱਲ ਪਹਿਲਾਂ ਹੀ ਬਿੱਗ ਬੌਸ ਤੋਂ ਬਾਹਰ ਹੋ ਗਈ ਹੈ। ਇਸ ਤੋਂ ਇਲਾਵਾ ਖ਼ਾਨ ਨੇ ਆਰਤੀ ਸਿੰਘ ਨੂੰ ਵੀ ਬਾਹਰ ਹੋਣ ਦੀ ਖ਼ਬਰ ਦਿੱਤੀ। ਜਿਸ ਤੋਂ ਬਾਅਦ ਉਹ ਵੱਡੇ-ਵੱਡੇ ਗਲੇਡੂ ਸੁੱਟਣ ਲੱਗ ਗਈ। ਆਰਤੀ ਨੂੰ ਉਸ ਦੀ ਮੰਮੀ ਲੈ ਕੇ ਚਲੀ ਗਈ।

ਰਸ਼ਮੀ ਦਿਸਾਈ ਵੀ ਬਿੱਗ ਬੌਸ ਤੋਂ ਬਾਹਰ ਹੋ ਗਈ ਹੈ। ਉਸ ਨੂੰ ਰੋਹਿਤ ਸ਼ੈੱਟੀ ਘਰ ਤੋਂ ਬਾਹਰ ਲੈ ਗਏ। ਪਾਰਸ ਛਾਬੜਾ ਨੇ ਪਹਿਲਾਂ ਹੀ 10 ਲੱਖ ਲੈ ਕੇ ਸ਼ੋਅ ਵਿਚਾਲੇ ਹੀ ਛੱਡ ਦਿੱਤਾ।

ABOUT THE AUTHOR

...view details