ਪੰਜਾਬ

punjab

ETV Bharat / sitara

ਫਿਰ ਤੋਂ ਨਾਲ ਰਹਿ ਰਹੇ ਨੇ ਸ਼ਵੇਤਾ ਤੇ ਅਭਿਨਵ, ਅਦਾਕਾਰਾ ਨੇ ਦਿੱਤਾ ਜਵਾਬ - ਅਭਿਨਵ

ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਪਿਛਲੇ ਸਾਲ ਆਪਣੇ ਵਿਆਹ ਨੂੰ ਲੈ ਕੇ ਕਾਫ਼਼ੀ ਸੁਰਖੀਆਂ ਵਿੱਚ ਰਹੀ ਸੀ ਕਿਉਂਕਿ ਅਦਾਕਾਰਾ ਨੇ ਆਪਣੇ ਪਤੀ ਅਭਿਨਵ ਕੋਹਲੀ 'ਤੇ ਘਰੇਲੂ ਹਿੰਸਾ ਦਾ ਆਰੋਪ ਲਗਾ ਕੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ। ਪਰ ਇਸ ਦੇ ਨਾਲ ਹੀ ਇੱਕ ਇੰਟਰਵਿਊ ਵਿੱਚ ਅਭਿਨਵ ਨੇ ਕਿਹਾ, "ਅਸੀਂ ਅਲਗ ਨਹੀਂ ਹੋਏ ਹਾਂ, ਅਸੀਂ ਨਾਲ ਰਹਿ ਰਹੇ ਹਾਂ।" ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਸਭ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਝੂਠ ਹੈ।

shweta tiwari denied backs with abhinav kohli speculations
ਫਿਰ ਤੋਂ ਨਾਲ ਰਹਿ ਰਹੇ ਨੇ ਸ਼ਵੇਤਾ ਤੇ ਅਭਿਨਵ? ਅਦਾਕਾਰਾ ਨੇ ਦਿੱਤਾ ਜਵਾਬ

By

Published : Jun 13, 2020, 5:39 PM IST

ਮੁੰਬਈ: ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਪਿਛਲੇ ਸਾਲ ਆਪਣੇ ਵਿਆਹ ਨੂੰ ਲੈ ਕੇ ਕਾਫ਼਼ੀ ਸੁਰਖੀਆਂ ਵਿੱਚ ਰਹੀ ਸੀ। ਖ਼ਬਰਾ ਸੀ ਕਿ ਸ਼ਵੇਤਾ ਨੇ ਆਪਣੇ ਪਤੀ ਅਭਿਨਵ ਕੋਹਲੀ 'ਤੇ ਘਰੇਲੂ ਹਿੰਸਾ ਦਾ ਆਰੋਪ ਲਗਾ ਕੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ।

ਇਸ ਤੋਂ ਇਲਾਵਾ ਵੀ ਸ਼ਵੇਤਾ ਨੇ ਕਈ ਇੰਟਰਵਿਊ ਵਿੱਚ ਇਸ ਬਾਰੇ ਗ਼ੱਲਬਾਤ ਕੀਤੀ ਸੀ। ਪਰ ਹੁਣ ਲੱਗ ਰਿਹਾ ਹੈ ਕਿ ਇਸ ਕਪਲ ਵਿਚਕਾਰ ਸਭ ਕੁਝ ਠੀਕ ਹੋ ਰਿਹਾ ਹੈ। ਹਾਲਾਂਕਿ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਪਾਈ ਹੈ।

ਦੱਸ ਦੇਈਏ ਕਿ ਇੱਕ ਵੈਬਸਾਈਟ ਨਾਲ ਗ਼ੱਲਬਾਤ ਕਰਦਿਆਂ ਅਭਿਨਵ ਨੇ ਕਿਹਾ, "ਅਸੀਂ ਅਲਗ ਨਹੀਂ ਹੋਏ ਹਾਂ, ਅਸੀਂ ਨਾਲ ਰਹਿ ਰਹੇ ਹਾਂ।" ਅਭਿਨਵ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ਵੇਤਾ ਦਾ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਸੀ।

ਇਸ ਵੀਡੀਓ ਵਿੱਚ ਸ਼ਵੇਤਾ ਫਰਮਾਨ ਖ਼ਾਨ ਨਾਂਅ ਦੇ ਇੱਕ ਫ਼ੈਨ ਨਾਲ ਨਜ਼ਰ ਆ ਰਹੀ ਸੀ। ਇਸ ਦੇ ਨਾਲ ਅਭਿਨਵ ਨੇ ਸ਼ਵੇਤਾ ਤੇ ਫਹਿਮਾਨ ਦੀ ਇੱਕ ਸੈਲਫ਼ੀ ਵੀ ਸ਼ੇਅਰ ਕੀਤੀ ਸੀ। ਸ਼ਵੇਤਾ ਦੀਆਂ ਫ਼ੋਟੋਆਂ ਤੇ ਵੀਡੀਓ ਨੂੰ ਸ਼ੇਅਰ ਕਰਨ ਕਾਰਨ ਫ਼ੈਨਜ਼ ਨੇ ਅਭਿਨਵ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਕੁਝ ਸੁਣਾਇਆ।

ਪਰ ਇਸ ਦੇ ਨਾਲ ਹੀ ਸ਼ਵੇਤਾ ਇਸ ਗ਼ੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਤਿਵਾਰੀ ਨੇ ਇੱਕ ਮੀਡੀਆ ਪੋਰਟਲ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ, "ਅੱਜ ਕੱਲ੍ਹ ਕੋਈ ਕੁਝ ਵੀ ਬੋਲ ਦੇਵੇ, ਉਹ ਛੱਪ ਜਾਂਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਝੂਠ ਦੀ ਕਿੰਨ੍ਹੀ ਸ਼ਮਤਾ ਹੈ।"

ABOUT THE AUTHOR

...view details