ਨਵੀਂ ਦਿੱਲੀ: ਪੰਜਾਬੀ ਕਲਾਕਾਰ ਸ਼ਹਿਨਾਜ਼ ਗਿੱਲ ਨੇ ਬਿਗ ਬੌਸ 13 'ਚ ਬਵਾਲ ਮਚਾ ਦਿੱਤਾ ਹੈ। ਸਲਮਾਨ ਖ਼ਾਨ ਦੀ ਡਾਂਟ ਉੱਤੇ ਉਸ ਨੇ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਹੈ। ਇਸ ਕਾਰਨ ਕਰਕੇ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਵੀ ਉਨ੍ਹਾਂ ਨੂੰ ਜਮ ਕੇ ਡਾਂਟ ਲਗਾਈ ਹੈ। ਹੁਣ ਬਿਗ ਬੌਸ ਦੇ ਘਰ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਸ਼ਹਿਨਾਜ਼ ਗਿੱਲ ਅਤੇ ਸਲਮਾਨ ਖ਼ਾਨ ਦੀ ਹੋਈ ਲੜਾਈ, ਰੋਂਦੀ ਸ਼ਹਿਨਾਜ਼ ਦਾ ਵੀਡੀਓ ਵਾਇਰਲ - ਪੰਜਾਬੀ ਕਲਾਕਾਰ ਸ਼ਹਿਨਾਜ਼ ਗਿੱਲ
ਹਰ ਗੱਲ 'ਤੇ ਸ਼ਹਿਨਾਜ਼ ਗਿੱਲ ਦਾ ਪੱਖ ਪੂਰਨ ਵਾਲੇ ਸਲਮਾਨ ਨੇ ਸ਼ਹਿਨਾਜ਼ ਗਿੱਲ ਨੂੰ ਬੁਰੀ ਤਰ੍ਹਾਂ ਡਾਂਟਿਆ। ਇਸ ਡਾਂਟ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਸ਼ਹਿਨਾਜ਼ ਗਿੱਲ ਨਾਲ ਗੱਲ ਕਰਨ ਸਲਮਾਨ ਘਰ ਵਿੱਚ ਵੀ ਆਉਂਦੇ ਹਨ ਪਰ ਸ਼ਹਿਨਾਜ਼ ਸਲਮਾਨ ਨਾਲ ਕੋਈ ਗੱਲ ਨਹੀਂ ਕਰਦੀ।
ਇਸ ਵੀਡੀਓ 'ਚ ਸ਼ਹਿਨਾਜ਼ ਕੋਨੇ ਵਿੱਚ ਬੈਠ ਕੇ ਰੋਈ ਜਾ ਰਹੀ ਹੈ। ਉਸ ਨੂੰ ਰੋਂਦਾ ਹੋਇਆ ਵੇਖ ਕੇ ਬਿਗ-ਬੌਸ ਪ੍ਰਤੀਯੋਗੀ ਉਸ ਨੂੰ ਚੁੱਪ ਕਰਵਾਉਣ ਆਉਂਦੇ ਹਨ ਪਰ ਸ਼ਹਿਨਾਜ਼ ਗਿੱਲ ਕਿਸੇ ਦੇ ਕਿਹਾ ਵੀ ਚੁੱਪ ਨਹੀਂ ਕਰਦੀ। ਸ਼ਹਿਨਾਜ਼ ਗਿੱਲ ਦੀ ਇਸ ਹਰਕਤ 'ਤੇ ਸਿਧਾਰਥ ਸ਼ੁਕਲਾ ਉਸ ਨੂੰ ਸਮਝਾਉਂਦੇ ਹਨ, ਪਰ ਉਹ ਉਸ ਨਾਲ ਵੀ ਬੁਰਾ ਵਿਵਹਾਰ ਕਰਦੀ ਹੈ। ਅਖ਼ੀਰ ਵਿੱਚ ਸਲਮਾਨ ਖ਼ਾਨ ਘਰ ਵਿੱਚ ਆਉਂਦੇ ਹਨ। ਉਸ ਤੋਂ ਬਾਅਦ ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੋਲ ਆਉਂਦੇ ਹਨ ਅਤੇ ਆਖਦੇ ਹਨ ਕਿ ਸਲਮਾਨ ਤੁਹਾਡੇ ਨਾਲ ਗੱਲ ਕਰਨ ਆਏ ਹਨ। ਸ਼ਹਿਨਾਜ਼ ਤਾਂ ਵੀ ਸਲਮਾਨ ਨੂੰ ਮਿਲਣ ਨਹੀਂ ਆਉਂਦੀ।
ਵੀਡੀਓ ਵਿੱਚ ਅੱਗੇ ਵੇਖਿਆ ਗਿਆ ਹੈ ਕਿ ਸ਼ਹਿਨਾਜ਼ ਗਿੱਲ ਦੇ ਇਸ ਵਰਤਾਅ 'ਤੇ ਸਲਮਾਨ ਖ਼ਾਨ ਕਾਫ਼ੀ ਗੁੱਸਾ ਹੋ ਜਾਂਦੇ ਹਨ ਅਤੇ ਆਖਦੇ ਹਨ ਕਿ ਲੋੜ ਨਹੀਂ ਉਸ ਨੂੰ ਬੁਲਾਉਣ ਦੀ, ਚਾਰ ਲੋਗ ਕੀ ਜਾਣਨ ਲੱਗ ਪਏ ਆਪਣੇ ਆਪ ਨੂੰ ਕੈਟਰੀਨਾ ਕੈਫ਼ ਸਮਝਣ ਲੱਗ ਪਈ ਹੈ। ਪੂਰੀ ਨੌਂਟੰਕੀ ਕਰ ਰਹੀ ਹੈ। ਸਲਮਾਨ ਅਤੇ ਸ਼ਹਿਨਾਜ਼ ਗਿੱਲ ਦੀ ਇਹ ਲੜਾਈ ਕੀ ਰੁੱਖ ਲਵੇਗੀ ਇਹ ਵੇਖਣਾ ਦਿਲਚਸਪ ਹੋਵੇਗਾ।