ਪੰਜਾਬ

punjab

ETV Bharat / sitara

ਸ਼ੰਮੀ ਕਪੂਰ ਦੇ ਜਨਮ ਦਿਨ ’ਤੇ ਵਿਸ਼ੇਸ਼

ਆਪਣੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸ਼ੰਮੀ ਕਪੂਰ (Shammi Kapoor) ਨੇ ਅੱਜ ਦੇ ਦਿਨ ਜਨਮ ਲਿਆ ਸੀ। ਸ਼ੰਮੀ ਕਪੂਰ (Shammi Kapoor) ਨੂੰ 7 ਅਗਸਤ 2011 ਨੂੰ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 14 ਅਗਸਤ 2011 ਨੂੰ ਉਨ੍ਹਾਂ ਦੀ ਮੌਤ ਹੋ ਗਈ।

By

Published : Oct 21, 2021, 7:27 AM IST

ਸ਼ੰਮੀ ਕਪੂਰ ਦੇ ਜਨਮ ਦਿਨ ’ਤੇ ਵਿਸ਼ੇਸ਼
ਸ਼ੰਮੀ ਕਪੂਰ ਦੇ ਜਨਮ ਦਿਨ ’ਤੇ ਵਿਸ਼ੇਸ਼

ਚੰਡੀਗੜ੍ਹ:ਸ਼ੰਮੀ ਕਪੂਰ (Shammi Kapoor) ਆਪਣੇ ਜ਼ਮਾਨੇ ਦੇ ਪ੍ਰਸਿੱਧ ਐਕਟਰ ਸਨ। ਸ਼ੰਮੀ ਕਪੂਰ (Shammi Kapoor) ਦਾ ਜਨਮ 21 ਅਕਤੂਬਰ 1931 ਨੂੰ ਹੋਇਆ ਸੀ। ਸ਼ੰਮੀ ਕਪੂਰ (Shammi Kapoor) 80 ਸਾਲ ਦੀ ਉਮਰ ਵਿਚ 14 ਅਗਸਤ 2011 ਨੂੰ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਹਿੰਦੀ ਸਿਨੇਮਾ ਦੀ 1950 ਦੇ ਦਹਾਕੇ ਤੋਂ ਸ਼ੁਰੂਆਤ ਕੀਤੀ ਅਤੇ 1970 ਦੇ ਦਹਾਕੇ ਮਸ਼ਹੂਰ ਅਦਾਕਾਰ ਵਜੋਂ ਉਭਰੇ।

ਇਹ ਵੀ ਪੜੋ: ਕਰੂਜ਼ ਡਰੱਗ ਕੇਸ: ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ‘ਤੇ ਅਦਾਲਤ ਦਾ ਵੱਡਾ ਫੈਸਲਾ

ਸ਼ੰਮੀ ਕੂਪਰ (Shammi Kapoor) ਨੇ ਗੀਤਾ ਬਾਲੀ ਨਾਲ ਵਿਆਹ ਕਰਵਾਇਆ ਅਤੇ ਉਹਨਾਂ ਦੇ ਘਰ ਇਕ ਲੜਕਾ ਅਤੇ ਲੜਕੀ ਦਾ ਜਨਮ ਹੋਇਆ। 1965 ਵਿਚ ਗੀਤਾ ਦੀ ਚੇਚਕ ਨਾਲ ਮੌਤ ਹੋ ਗਈ। ਸ਼ੰਮੀ ਕਪੂਰ (Shammi Kapoor) ਨੇ 27 ਜਨਵਰੀ 1969 ਵਿਚ ਗੁਜਰਾਤ ਦੇ ਭਾਵਨਗਰ ਦੇ ਸਾਬਕਾ ਸ਼ਾਹੀ ਪਰਿਵਾਰ ਦੀ ਕੁੜੀ ਨੀਲਾ ਦੇਵੀ ਨਾਲ ਵਿਆਹ ਕਰਵਾਇਆ।

ਸ਼ੰਮੀ ਕਪੂਰ ਦੇ ਜਨਮ ਦਿਨ ’ਤੇ ਵਿਸ਼ੇਸ਼

ਸ਼ੰਮੀ ਕਪੂਰ (Shammi Kapoor) ਨੂੰ 1968 ਵਿਚ ਫਿਮਲਫੇਅਰ ਸਰਬੋਤਮ ਅਦਾਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1982 ਵਿੱਚ ਵਿਧਾਤਾ ਫਿਲਮ ਨੂੰ ਲੈ ਕੇ ਫਿਲਮਫੇਅਰ ਸਰਬੋਤਮ ਸਹਿਯੋਗੀ ਅਦਾਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ਼ੰਮੀ ਕਪੂਰ (Shammi Kapoor) ਨੂੰ 2005 ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਤੀ ਨਾਲ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ

ਸ਼ੰਮੀ ਕਪੂਰ (Shammi Kapoor) ਦੀਆਂ ਪੰਜ ਫਿਲਮਾਂ ਤੀਸਰੀ ਮੰਜ਼ਿਲ, ਕਸ਼ਮੀਰ ਦੀ ਕਲੀ, ਬ੍ਰਹਮਚਾਰੀ ,ਉਜਾਲਾ ਅਤੇ ਜੰਗਲੀ ਆਦਿ ਬਹੁਤ ਹੀ ਮਸ਼ਹੂਰ ਹੋਈਆਂ। ਦਰਸ਼ਕਾਂ ਵੱਲੋਂ ਇਹਨਾਂ ਫਿਲਮਾਂ ਨੂੰ ਵਧੇਰੇ ਪਸੰਦ ਕੀਤਾ ਗਿਆ ਹੈ। ਸ਼ੰਮੀ ਕਪੂਰ (Shammi Kapoor) ਨੂੰ 7 ਅਗਸਤ 2011 ਨੂੰ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 14 ਅਗਸਤ 2011 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜੋ: ‘ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਇੱਕ ਦੂਜੇ ਨਾਲ ਕਰ ਰਹੇ ਸਨ ਮਜ਼ਾਕ, ਠੇਸ ਪਹੁੰਚਾਉਣ ਦਾ ਨਹੀਂ ਸੀ ਇਰਾਦਾ’

ABOUT THE AUTHOR

...view details