ਮੁੰਬਈ: ਅਦਾਕਾਰਾ ਸ਼ਮਾ ਸਿਕੰਦਰ ਦੇ ਕਾਸਮੈਟਿਕ ਸਰਜਰੀ ਕਰਵਾਉਣ ਦੀਆਂ ਅਫਵਾਹਾਂ ਬਹੁਤ ਉੱਡ ਰਹੀਆਂ ਸੀ ਜਿਸ 'ਤੇ ਸ਼ਮਾ ਸਿਕੰਦਰ ਨੇ ਪਿਛਲੇ ਕਈ ਦਿਨਾਂ ਤੋਂ ਚੁੱਪੀ ਸਾਧੀ ਹੋਈ ਸੀ। ਹੁਣ ਅਦਾਕਾਰਾ ਨੇ ਇਸ 'ਤੇ ਆਪਣੇ ਖੁੱਲ੍ਹ ਕੇ ਵਿਚਾਰ ਰੱਖੇ ਹਨ ਤੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ।
ਅਦਾਕਾਰਾ ਸ਼ਮਾ ਸਿਕੰਦਰ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹਰ ਵਾਰ ਨਵੀਂ ਤਬਦੀਲੀ ਲਈ ਕਾਸਮੈਟਿਕ ਸਰਜਰੀ ਦਾ ਸਹਾਰਾ ਲੈਣਾ ਪਵੇ। ਇਸ ਦੀ ਥਾਂ ਲੋਕਾਂ ਨੂੰ ਆਪਣੀ ਸੋਚ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣੇ ਅੰਦਰ ਨਵਾਂਪਨ ਮਹਿਸੂਸ ਕਰੋ। ਉਨ੍ਹਾਂ ਨੇ ਖੁਦ ਦੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਹੈ।
ਇਨ੍ਹਾਂ ਅਫਵਾਹਾਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸ਼ਮਾਂ ਜਨਵਰੀ 'ਚ ਹੈਸ਼ਟੈਗ 10 ਈਅਰ ਚੈਲੇਂਜ ਦੌਰਾਨ ਆਪਣੀ 10 ਸਾਲ ਪੁਰਾਣੀ ਤੇ ਹੁਣ ਦੀ ਤਸਵੀਰ ਨੂੰ ਸਾਂਝਾ ਕੀਤਾ। ਉਦੋਂ ਤੋਂ ਹੀ ਸ਼ਮਾ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ।