ਚੰਡੀਗੜ੍ਹ: ਹਾਲੀਵੁੱਡ ਫ਼ਿਲਮ 'ਦੀ ਲਾਇਨ ਕਿੰਗ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਵਿੱਚ 10 ਕਰੋੜ ਦਾ ਕਾਰੋਬਾਰ ਕੀਤਾ ਹੈ।
ਫ਼ਿਲਮ ਦੀ ਕਹਾਣੀ ਬਹੁਤ ਹੀ ਸਾਧਾਰਨ ਹੈ। ਇਸ ਫ਼ਿਲਮ ਵਿੱਚ ਕੋਈ ਟਵਿੱਸਟ ਐਂਡ ਟਰਨ ਨਹੀਂ ਹੈ। ਫ਼ਿਲਮ ਦਾ ਹਿੰਦੀ ਭਾਗ ਬਹੁਤ ਪ੍ਰਭਾਵਿਤ ਕਰਦਾ ਹੈ। ਮੁਫ਼ਾਸਾ ਅਤੇ ਸਿੰਬਾ ਦੇ ਰੂਪ ਵਿੱਚ ਪਿਤਾ ਅਤੇ ਪੁੱਤਰ ਦੀ ਜੋੜੀ ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਆਰਿਯਨ ਦੀ ਅਵਾਜ਼ ਹੈ। ਦੋਹਾਂ ਦੀ ਹੀ ਅਵਾਜ਼ ਇਸ ਫ਼ਿਲਮ ਵਿੱਚ ਬਾਕਮਾਲ ਸਾਬਿਤ ਹੋਈ ਹੈ।
ਇਹ ਫ਼ਿਲਮ ਗੌਰਵ ਭੂਮੀ ਆਖੇ ਜਾਣ ਵਾਲੇ ਜੰਗਲ ਦੇ ਰਾਜਾ ਸ਼ੇਰ ਮੁਫ਼ਾਸਾ ਅਤੇ ਉਨ੍ਹਾਂ ਦੇ ਪੁੱਤਰ ਸਿੰਬਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਅੰਤ ਬਹੁਤ ਹੀ ਵਧੀਆ ਹੈ। ਮੁਫ਼ਾਸਾ ਤੋਂ ਬਾਅਦ ਸਿੰਬਾ ਜੰਗਲ ਦਾ ਰਾਜਾ ਬਣਦਾ ਹੈ ਕਿ ਨਹੀਂ ਫ਼ਿਲਮ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਵਿਖਾਇਆ ਗਿਆ ਹੈ। ਬੱਚਿਆਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਈ ਹੈ।
ਪਿਓ-ਪੁੱਤ ਦੀ ਜੋੜੀ ਨੇ ਕਾਮਯਾਬ ਕਰਵਾਈ ਫ਼ਿਲਮ 'ਦੀ ਲਾਇਨ ਕਿੰਗ'
19 ਜੁਲਾਈ ਨੂੰ ਸਿਨੇਮਾ ਘਰਾਂ 'ਚ ਫ਼ਿਲਮ 'ਦੀ ਲਾਇਨ ਕਿੰਗ' ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਭਾਰਤ 'ਚ 10 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਫ਼ਿਲਮ 'ਚ ਸ਼ਾਹਰੁਖ਼ ਅਤੇ ਆਰਿਯਨ ਦੀ ਅਵਾਜ਼ ਬਾ ਕਮਾਲ ਹੈ।
ਦੱਸਦਈਏ ਕਿ ਫ਼ਿਲਮ ਡਿਸਟ੍ਰੀਬਿਊਟਰ ਰਾਜ ਬੰਸਲ ਨੇ ਟਵੀਟ ਕਰਦਿਆਂ ਇਸ ਫ਼ਿਲਮ ਦੀ ਕਮਾਈ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਜ਼ਿਕਰਏਖ਼ਾਸ ਹੈ ਕਿ 90 ਦੇ ਦਹਾਕੇ ਵਿੱਚ ਬੱਚਿਆਂ ਨੂੰ ਸਿੰਬਾ ਦੀ ਕਹਾਣੀ ਕਾਫ਼ੀ ਪਸੰਦ ਆਈ ਸੀ। ਇਸ ਫ਼ਿਲਮ ਵਿੱਚ ਸਿੰਬਾ ਨੂੰ ਰਿਕ੍ਰਿਏਟ ਕਰ ਇਸ ਫ਼ਿਲਮ ਨੂੰ ਸਿਲਵਰ ਸਕਰੀਨ 'ਤੇ ਉਤਾਰਿਆ ਗਿਆ ਹੈ। ਇਸ ਫ਼ਿਲਮ ਨੇ ਭਾਰਤ ਦੀਆਂ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਹਫ਼ਤੇ 'The Lion king' ਤੋਂ ਇਲਾਵਾ 'ਫੈਮਿਲੀ ਆਫ਼ ਠਾਕੁਰਗੰਜ', 'ਝੂਠਾ ਕਹੀਂ ਕਾ', 'ਪੇਨਲਿਟੀ' ਅਤੇ 'ਸ਼ਾਦੀ ਕੇ ਤਮਾਸ਼ੇ' ਰਿਲੀਜ਼ ਹੋਈ ਹੈ ਪਰ ਸਿਨੇਮਾ ਘਰਾਂ ਵਿੱਚ 'ਫੈਮਿਲੀ ਆਫ਼ ਠਾਕੁਰਗੰਜ' ਹੀ 'The Lion king' ਨੂੰ ਹੀ ਟੱਕਰ ਦੇ ਰਹੀ ਹੈ।