ਸ਼ਹੀਦ ਏ ਆਜ਼ਮ ਸਰਦਾਰ ਸ਼ਹੀਦ ਊਧਮ ਸਿੰਘ ਦੀ ਬਹਾਦਰੀ ਨੂੰ ਦਰਸਾਉਂਦੇ ਗੀਤ - ਸਰਦਾਰ ਊਧਮ ਸਿੰਘ
ਸਰਦਾਰ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਹੈ। ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਨੇ ਪੰਜਾਬ ਦੇ ਸ਼ੇਰ ਦੀ ਬਹਾਦਰੀ 'ਤੇ ਕਈ ਗਾਣੇ ਗਾਏ ਹਨ ਜੋ ਸਾਡੇ ਦਿਲਾਂ ਵਿੱਚ ਹਾਲੇ ਵੀ ਧੜਕਦੇ ਹਨ।
ਚੰਡੀਗੜ੍ਹ: ਸ਼ਹੀਦ ਏ ਆਜ਼ਮ ਸਰਦਾਰ ਊਧਮ ਸਿੰਘ ਦੀ ਜ਼ਿੰਦਗੀ ਤੇ ਬਹਾਦਰੀ ਉੱਤੇ ਕਈ ਗੀਤਕਾਰਾਂ ਨੇ ਗਾਣੇ ਗਏ। ਇਹ ਗਾਣੇ ਸ਼ਹੀਦ ਊਧਮ ਸਿੰਘ ਦੇ ਸਨਮਾਨ ਵਿੱਚ ਗਾਏ ਗਏ ਹਨ। ਪੰਜਾਬ ਦੇ ਮਸ਼ਹੂਰ ਕਈ ਗੀਤਕਾਰਾਂ ਨੇ ਆਪਣੀ ਅਵਾਜ਼ ਨਾਲ ਲੋਕਾਂ ਦੇ ਦਿਲ ਵਿੱਚ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਬਰਕਰਾਰ ਰੱਖਿਆ ਹੈ।
ਅੱਜ ਵੀ ਇਹ ਗਾਣੇ ਸਾਡੇ ਦਿਲਾਂ ਵਿੱਚ ਧੜਕਦੇ ਹਨ। ਹਰ ਨੌਜਵਾਨ ਦੀ ਜ਼ੁਬਾਨ 'ਤੇ ਏਹੀ ਗਾਣੇ ਸੁਣਨ ਨੂੰ ਮਿਲਦੇ ਹਨ ਜੇ ਪੰਜਾਬ ਦੇ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਮਾਣਕ, ਨਿਸ਼ਵਾਨ ਭੁੱਲਰ, ਮਨਮੋਹਨ ਵਾਰਿਸ, ਰਵਿੰਦਰ ਗਰੇਵਾਲ ਵਰਗਿਆਂ ਕਈ ਮਹਾਨ ਸ਼ਖ਼ਸੀਅਤਾਂ ਨੇ ਸਰਦਾਰ ਊਧਮ ਸਿੰਘ 'ਤੇ ਗਾਣੇ ਗਾਏ ਹਨ।
ਨੌਜਵਾਨਾਂ ਵਿੱਚ ਜਜ਼ਬਾ ਭਰਨ ਵਾਲੇ ਕੁਝ ਗਾਣੇ:
ਕੁਲਦੀਪ ਮਾਣਕ: ਕੁਲਦੀਪ ਮਾਣਕ ਦੀ ਜੇ ਗੱਲ ਕੀਤੀ ਜਾਵੇ ਤਾਂ ਮਾਣਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ ਪਰਮੰਨੇ ਗੀਤਕਾਰਾਂ ਵਿੱਚੋ ਹਨ ਜਿਨ੍ਹਾਂ ਦੇ ਗਾਣੇ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਹਨ। ਮਾਣਕ ਸਾਬ੍ਹ ਦੇ ਗਾਣਿਆਂ ਵਿੱਚ ਸ਼ਹੀਦ ਊਧਮ ਦੀ ਬਹਾਦਰੀ ਨੂੰ ਦਰਸਾਇਆ